Telangana SLBC tunnel rescue: ਸੁਰੰਗ ਰਾਹਤ ਕਾਰਜਾਂ ਲਈ 200 ਕਰਮੀ ਤਾਇਨਾਤ ਕੀਤੇ ਜਾਣਗੇ
ਨਗਰਕੁਰਨੂਲ, 28 ਫਰਵਰੀ
22 ਫਰਵਰੀ ਨੂੰ ਨਾਗਰਕੁਰਨੂਲ ਵਿੱਚ ਇੱਕ ਸੁਰੰਗ ਦੇ ਅੰਸ਼ਕ ਤੌਰ ’ਤੇ ਡਿੱਗਣ ਤੋਂ ਬਾਅਦ ਅੱਠ ਮਜ਼ਦੂਰਾਂ ਦੇ ਫਸੇ ਹੋਣ ਕਾਰਨ ਇਥੇ ਰਾਹਤ ਕਾਰਜ ਜਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਕੁੱਲ 200 ਜਵਾਨਾਂ ਨੂੰ ਇਸ ਥਾਂ ’ਤੇ ਤਾਇਨਾਤ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਕਿਹਾ ਕਿ ਸਿੰਗਰੇਨੀ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ), ਭਾਰਤੀ ਸੈਨਾ ਅਤੇ ਹੋਰ ਏਜੰਸੀਆਂ ਦੇ ਮਾਈਨਿੰਗ ਮਾਹਿਰਾਂ ਨੂੰ ਸ਼ਾਮਲ ਕਰਨ ਲਈ ਇੱਕ ਸਾਂਝਾ ਯਤਨ ਜਾਰੀ ਹੈ। ਰਾਹਤ ਦਲ ਦੇ ਇੱਕ ਅਧਿਕਾਰੀ ਨੇ ਕਿਹਾ, "ਸ਼ੁਰੂਆਤ ਵਿੱਚ ਅਸੀਂ 20 ਲੋਕਾਂ ਨੂੰ ਤਾਇਨਾਤ ਕੀਤਾ ਸੀ ਅਤੇ ਕੱਲ੍ਹ ਅਤੇ ਅੱਜ ਅਸੀਂ 200 ਕਰਮਚਾਰੀਆਂ ਨੂੰ ਤਾਇਨਾਤ ਕਰਨ ਜਾ ਰਹੇ ਹਾਂ।
ਨਾਗਰਕੁਰਨੂਲ ਦੇ ਐਸਪੀ ਗਾਇਕਵਾੜ ਵੈਭਵ ਰਘੂਨਾਥ ਨੇ ਕਿਹਾ, "ਸਾਰੀਆਂ ਸਿੰਗਰੇਨੀ ਟੀਮਾਂ, ਐੱਨਡੀਆਰਐੱਫ ਟੀਮ, ਐੱਸਡੀਆਰਐੱਫ ਟੀਮ, ਫੌਜ ਅਤੇ ਕੰਪਨੀ ਦੇ ਅਧਿਕਾਰੀ ਇੱਥੇ ਹਨ। ਉਮੀਦ ਹੈ, ਸਾਨੂੰ ਜਲਦੀ ਹੀ ਚੰਗੇ ਨਤੀਜੇ ਮਿਲਣਗੇ। -ਏਐੱਨਆਈ