ਤੇਜਸਵੀ ਵੱਲੋਂ ‘ਬਿਹਾਰ ਅਧਿਕਾਰ ਯਾਤਰਾ’ ਅੱਜ ਤੋਂ
ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਮੰਗਲਵਾਰ ਤੋਂ ‘ਬਿਹਾਰ ਅਧਿਕਾਰ ਯਾਤਰਾ’ ਸ਼ੁਰੂ ਕਰਨਗੇ। ਆਰ ਜੇ ਡੀ ਦੇ ਬਿਆਨ ਮੁਤਾਬਕ, ਸੂਬੇ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਜਹਾਨਾਬਾਦ ਤੋਂ ਇਹ ਯਾਤਰਾ ਸ਼ੁਰੂ ਕਰਨਗੇ। ਯਾਤਰਾ ਦਾ ਪਹਿਲਾ...
Advertisement
ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਮੰਗਲਵਾਰ ਤੋਂ ‘ਬਿਹਾਰ ਅਧਿਕਾਰ ਯਾਤਰਾ’ ਸ਼ੁਰੂ ਕਰਨਗੇ। ਆਰ ਜੇ ਡੀ ਦੇ ਬਿਆਨ ਮੁਤਾਬਕ, ਸੂਬੇ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਜਹਾਨਾਬਾਦ ਤੋਂ ਇਹ ਯਾਤਰਾ ਸ਼ੁਰੂ ਕਰਨਗੇ।
ਯਾਤਰਾ ਦਾ ਪਹਿਲਾ ਪੜਾਅ 20 ਸਤੰਬਰ ਨੂੰ ਵੈਸ਼ਾਲੀ ਵਿੱਚ ਸਮਾਪਤ ਹੋਵੇਗਾ। ਪਹਿਲੇ ਪੜਾਅ ਦੌਰਾਨ ਯਾਦਵ ਸੱਤਾਧਾਰੀ ਧਿਰ ਐੱਨ ਡੀ ਏ ਦੇ ਗੜ੍ਹ ਮੰਨੇ ਜਾਂਦੇ ਇਲਾਕਿਆਂ ਜਿਵੇਂ ਕਿ ਜਨਤਾ ਦਲ (ਯੂਨਾਈਟਿਡ) ਦੇ ਮੁਖੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਗ੍ਰਹਿ ਜ਼ਿਲ੍ਹੇ ਨਾਲੰਦਾ ਅਤੇ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੇ ਹਲਕੇ ਬੇਗੂਸਰਾਏ ਦਾ ਦੌਰਾ ਕਰਨਗੇ। ਯਾਤਰਾ ਦੇ ਪੰਜ ਦਿਨਾਂ ਦੇ ਇਸ ਪਹਿਲੇ ਪੜਾਅ ਦੌਰਾਨ ਉਹ ਪਟਨਾ, ਖਗੜੀਆ, ਮਧੇਪੁਰਾ, ਸੁਪੌਲ, ਸਹਰਸਾ ਅਤੇ ਸਮਸਤੀਪੁਰ ਜ਼ਿਲ੍ਹਿਆਂ ਵਿੱਚ ਵੀ ਜਾਣਗੇ।
Advertisement
Advertisement