ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤੇਜਸ ਹਾਦਸਾ: ਪਾਇਲਟ ਨਮਾਂਸ਼ ਸਿਆਲ ਦੀ ਮੌਤ ’ਤੇ ਕਾਂਗੜਾ ’ਚ ਸੋਗ

ਹੈਦਰਾਬਾਦ ਏਅਰਬੇਸ ’ਤੇ ਤਾਇਨਾਤ ਸੀ ਵਿੰਗ ਕਮਾਂਡਰ ਸਿਆਲ 
Advertisement
ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਨਮਾਂਸ਼ ਸਿਆਲ (34) ਦੁਬਈ ਏਅਰ ਸ਼ੋਅ ਮੌਕੇ ਵਾਪਰੇ ਹਾਦਸੇ ਵਿੱਚ ਸ਼ਹੀਦ ਹੋਣ ਕਾਰਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਉਨ੍ਹਾਂ ਦੇ ਜੱਦੀ ਪਿੰਡ ਪਟਿਆਲਕੜ ਅਤੇ ਸਮੁੱਚੇ ਨਗਰੋਟਾ ਬਗਵਾਨ ਖੇਤਰ ਵਿੱਚ ਸੋਗ ਦੀ ਲਹਿਰ ਹੈ।

ਵਿੰਗ ਕਮਾਂਡਰ ਸਿਆਲ, ਜੋ ਆਪਣੇ ਅਨੁਸ਼ਾਸਨ ਅਤੇ ਬੇਮਿਸਾਲ ਸੇਵਾ ਰਿਕਾਰਡ ਲਈ ਜਾਣੇ ਜਾਂਦੇ ਸਨ, ਹੈਦਰਾਬਾਦ ਏਅਰਬੇਸ 'ਤੇ ਤਾਇਨਾਤ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਫਸਾਨ, ਜੋ ਕਿ ਖੁਦ ਵੀ ਭਾਰਤੀ ਹਵਾਈ ਸੈਨਾ ਵਿੱਚ ਇੱਕ ਅਧਿਕਾਰੀ ਹਨ, ਅਤੇ ਉਨ੍ਹਾਂ ਦੀ ਪੰਜ ਸਾਲ ਦੀ ਧੀ ਸ਼ਾਮਲ ਹਨ।

ਨਿਮਾਂਸ਼ ਦੇ ਪਿਤਾ ਜਗਨ ਨਾਥ ਜੋ ਸੇਵਾਮੁਕਤ ਫੌਜੀ ਅਧਿਕਾਰੀ ਹਨ ਅਤੇ ਬਾਅਦ ਵਿੱਚ ਹਿਮਾਚਲ ਪ੍ਰਦੇਸ਼ ਸਿੱਖਿਆ ਵਿਭਾਗ ਵਿੱਚ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਚੁੱਕੇ ਹਨ, ਅਤੇ ਉਨ੍ਹਾਂ ਦੀ ਮਾਤਾ ਬੀਨਾ ਦੇਵੀ, ਦੁਖਦਾਈ ਘਟਨਾ ਦੇ ਸਮੇਂ ਆਪਣੇ ਪੁੱਤ ਅਤੇ ਨੂੰਹ ਨੂੰ ਮਿਲਣ ਲਈ ਹੈਦਰਾਬਾਦ ਵਿੱਚ ਸਨ।

Advertisement

ਪਟਿਆਲਕੜ ਪਿੰਡ ਦੀ ਪ੍ਰਧਾਨ ਮਮਤਾ ਨੇ ਦੱਸਿਆ ਕਿ ਸਿਆਲ ਪਰਿਵਾਰ ਦੇ ਘਰ ਕਈ ਦਿਨਾਂ ਤੋਂ ਤਾਲਾ ਲੱਗਾ ਹੋਇਆ ਸੀ। ਮਮਤਾ ਨੇ ਭਰੇ ਮਨ ਨਾਲ ਕਿਹਾ, “ਦਿਲ ਦਹਿਲਾਉਣ ਵਾਲੀ ਖ਼ਬਰ ਸੁਣਨ ਤੋਂ ਬਾਅਦ ਮੈਂ ਬੀਨਾ ਦੇਵੀ ਜੀ ਨਾਲ ਗੱਲ ਕੀਤੀ। ਉਹ ਬੋਲਣ ਤੋਂ ਅਸਮਰੱਥ ਸਨ... ਪੂਰੀ ਤਰ੍ਹਾਂ ਟੁੱਟ ਚੁੱਕੇ ਸਨ।”

ਇਸ ਦੁਖਦਾਈ ਘਟਨਾ ਕਾਰਨ ਪੂਰਾ ਖੇਤਰ ਨੂੰ ਸਦਮੇ ਵਿੱਚ ਹੈ, ਫਿਰ ਵੀ ਉਨ੍ਹਾਂ ਨੂੰ ਆਪਣੇ ਬਹਾਦਰ ਪੁੱਤਰ 'ਤੇ ਮਾਣ ਹੈ। ਪਿੰਡ ਨਿਵਾਸੀ ਸਿਆਲ ਨੂੰ ਇੱਕ ਸਮਰਪਿਤ ਅਧਿਕਾਰੀ ਵਜੋਂ ਯਾਦ ਕਰ ਰਹੇ ਹਨ, ਜਿਸ ਨੇ ਆਪਣੇ ਅੰਤਿਮ ਪਲਾਂ ਤੱਕ ਪੂਰੀ ਨਿਸ਼ਠਾ ਨਾਲ ਆਪਣੇ ਫਰਜ਼ ਨਿਭਾਏ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਨੇ ਇੱਕ ਬਹਾਦਰ ਅਤੇ ਸਮਰਪਿਤ ਪਾਇਲਟ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਲਾਈਟ ਲੈਫਟੀਨੈਂਟ ਸਿਆਲ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਪਿੰਡ ਦੇ ਪ੍ਰਧਾਨ ਅਨੁਸਾਰ ਸ਼ਹੀਦ ਦੀ ਦੇਹ ਐਤਵਾਰ ਤੱਕ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਸੰਜੇ ਕੁਮਾਰ ਚੌਧਰੀ ਨੇ ਕਿਹਾ, ‘‘ਉਨ੍ਹਾਂ ਦੀ ਸਰਬ ਉੱਚ ਕੁਰਬਾਨੀ ਨੇ ਪਟਿਆਲਕੜ ਦੇ ਹਰ ਦਿਲ 'ਤੇ ਇੱਕ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਨੂੰ ਹਮੇਸ਼ਾ ਇਸ ਧਰਤੀ ਦੇ ਇੱਕ ਬਹਾਦਰ ਪੁੱਤਰ ਵਜੋਂ ਯਾਦ ਰੱਖਿਆ ਜਾਵੇਗਾ।’’

Advertisement
Tags :
dubai air showDubai AitIAF Plane Crashplane CrashTejas Crash in DubaiWing Commander Namansh Syal
Show comments