ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Tahawwur Rana ਤਹੱਵੁਰ ਰਾਣਾ ਦੀ ਹਵਾਲਗੀ ਯੂਪੀਏ ਸਰਕਾਰ ਵੇਲੇ ਸ਼ੁਰੂ ਕੀਤੇ ਕੂਟਨੀਤਕ ਯਤਨਾਂ ਦਾ ਸਿੱਟਾ: ਕਾਂਗਰਸ

Modi govt didn't initiate Rana's extradition, merely benefited from diplomacy begun under UPA: Cong
Advertisement
ਨਵੀਂ ਦਿੱਲੀ, 10 ਅਪਰੈਲਮੁੰਬਈ ਦਹਿਸ਼ਤੀ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦੇ ਜਾਣ ਦੇ ਹਵਾਲੇ ਨਾਲ ਕਾਂਗਰਸ ਨੇ ਅੱਜ ਕਿਹਾ ਕਿ ਰਾਣਾ ਦੀ ਭਾਰਤ ਨੂੰ ਹਵਾਲਗੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੱਲੋਂ 2008 ਵਿਚ ਸ਼ੁਰੂ ਕੀਤੇ ਕੂਟਨੀਤਕ ਯਤਨਾਂ ਦਾ ਸਿੱਟਾ ਹੈ। ਸੀਨੀਅਰ ਆਗੂ ਪੀ.ਚਿਦੰਬਰਮ ਨੇ ਕਿਹਾ ਕਿ ਰਾਣਾ ਦੀ ਹਵਾਲਗੀ ਦਾ ਅਮਲ ਮੋਦੀ ਸਰਕਾਰ ਨੇ ਸ਼ੁਰੂ ਨਹੀਂ ਕੀਤਾ ਬਲਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੇਲੇ ਸ਼ੁਰੂ ਹੋਈ ‘ਪਰਿਪੱਕ, ਇਕਸਾਰ ਅਤੇ ਰਣਨੀਤਕ ਕੂਟਨੀਤੀ’ ਦਾ ਅੱਜ ਲਾਭ ਮਿਲਿਆ ਹੈ।

ਇਹ ਵੀ ਪੜ੍ਹੋ: Tahawwur Rana ਤਹੱਵੁਰ ਰਾਣਾ ਨੂੰ ਦਿੱਲੀ ਲਿਆਂਦਾ; ਤਿਹਾੜ ਜੇਲ੍ਹ ’ਚ ਰੱਖਣ ਦੀ ਤਿਆਰੀ

Advertisement

ਕਾਂਗਰਸ ਆਗੂ ਤੇ ਸਾਬਕਾ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਕਿਹਾ ਕਿ ਸਰਕਾਰ ਨੇ ਤਹੱਵੁਰ ਰਾਣਾ ਦੀ ਹਵਾਲਗੀ ਨੂੰ ਸੰਭਵ ਬਣਾਉਣ ਲਈ ਕੁਝ ਨਹੀਂ ਕੀਤਾ ਤੇ ਨਾ ਹੀ ਇਹ ਕਿਸੇ ਵੱਡੇ ਦਾਅਵਿਆਂ ਦਾ ਨਤੀਜਾ ਹੈ। ਚਿਦੰਬਰਮ ਨੇ ਅੱਗੇ ਕਿਹਾ ਕਿ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਕੂਟਨੀਤੀ, ਕਾਨੂੰਨ ਲਾਗੂ ਕਰਨ ਵਾਲੇ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਇਮਾਨਦਾਰੀ ਨਾਲ ਅਤੇ ਬਿਨਾਂ ਕਿਸੇ ਕਿਸਮ ਦੀ ਛਾਤੀ ਪਿੱਟਣ ਦੇ ਅਪਣਾਇਆ ਜਾਂਦਾ ਹੈ ਤਾਂ ਭਾਰਤ ਸਰਕਾਰ ਕੀ ਕੁਝ ਹਾਸਲ ਕਰ ਸਕਦੀ ਹੈ।

ਚਿਦੰਬਰਮ ਨੇ ਇੱਕ ਬਿਆਨ ਵਿੱਚ ਕਿਹਾ, ‘‘ਮੋਦੀ ਸਰਕਾਰ ਹੁਣ ਜਦੋਂ ਇਸ ਦਾ ਸਿਹਰਾ ਆਪਣੇ ਸਿਰ ਸਜਾਉਣ ਲਈ ਕਾਹਲੀ ਹੈ, ਸੱਚਾਈ ਉਨ੍ਹਾਂ ਦੇ ਚੱਕਰ ਤੋਂ ਕੋਹਾਂ ਦੂਰ ਹੈ।’’ ਉਨ੍ਹਾਂ ਕਿਹਾ ਕਿ ਰਾਣਾ ਦੀ ਹਵਾਲਗੀ ਡੇਢ ਦਹਾਕੇ ਦੇ ਮਿਹਨਤੀ ਕੂਟਨੀਤਕ, ਕਾਨੂੰਨੀ ਅਤੇ ਖੁਫੀਆ ਯਤਨਾਂ ਦਾ ਸਿੱਟਾ ਹੈ ਜੋ ਯੂਪੀਏ ਸਰਕਾਰ ਵੱਲੋਂ ਅਮਰੀਕਾ ਨਾਲ ਤਾਲਮੇਲ ਜ਼ਰੀਏ ਸ਼ੁਰੂ ਕੀਤੇ ਗਏ ਸਨ। ਚਿਦੰਬਰਮ ਨੇ ਕਿਹਾ ਕਿ ਅਮਲ ਕੰਮ 11 ਨਵੰਬਰ, 2009 ਨੂੰ ਸ਼ੁਰੂ ਹੋਇਆ ਸੀ, ਜਦੋਂ ਐਨਆਈਏ ਨੇ ਡੇਵਿਡ ਕੋਲਮੈਨ ਹੈਡਲੀ (ਅਮਰੀਕੀ ਨਾਗਰਿਕ), ਤਹੱਵੁਰ ਰਾਣਾ (ਕੈਨੇਡੀਅਨ ਨਾਗਰਿਕ) ਅਤੇ 26/11 ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਰਾਂ ਵਿਰੁੱਧ ਨਵੀਂ ਦਿੱਲੀ ਵਿੱਚ ਕੇਸ ਦਰਜ ਕੀਤਾ ਸੀ। -ਪੀਟੀਆਈ

 

Advertisement
Tags :
CongressP ChidambaramTahawwur Rana