ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਲਫ਼ਦਾਰੀ ਸਮਾਗਮ: ਅਨੁਰਾਗ ਠਾਕੁਰ ਦੇ ਨਾਮ ਨੂੰ ਅਜੇ ਤੱਕ ਨਹੀਂ ਮਿਲੀ ਹਰੀ ਝੰਡੀ

ਨੱਢਾ ਨੂੰ ਕੇਂਦਰੀ ਕੈਬਨਿਟ ’ਚ ਸ਼ਾਮਲ ਕੀਤੇ ਜਾਣ ਨਾਲ ਠਾਕੁਰ ਨੂੰ ਭਾਜਪਾ ਵਿਚ ਮਿਲ ਸਕਦੀ ਹੈ ਕਿ ‘ਸੰਸਥਾਗਤ ਭੂਮਿਕਾ’
Advertisement

ਆਦਿੱਤੀ ਟੰਡਨ

ਨਵੀਂ ਦਿੱਲੀ, 9 ਜੂਨ

Advertisement

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਪੰਜ ਵਾਰ ਚੋਣ ਜਿੱਤ ਚੁੱਕੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੂੰ ਕੇਂਦਰੀ ਕੈਬਨਿਟ ਵਿਚ ਸ਼ਾਮਲ ਕਰਨ ਸਬੰਧੀ ਅਜੇ ਤੱਕ ਕੋਈ ਸੱਦਾ ਨਹੀਂ ਮਿਲਿਆ। ਸੂਤਰਾਂ ਨੇ ਕਿਹਾ ਕਿ ਹਲਫ਼ਦਾਰੀ ਸਮਾਗਮ ਸ਼ਾਮ ਨੂੰ ਹੈ ਤੇ ਸ਼ਾਇਦ ਉਦੋਂ ਤੱਕ ਕੋਈ ਫੋਨ ਕਾਲ ਆ ਜਾਵੇ। ਅਨੁਰਾਗ ਪਿਛਲੀ ਕੈਬਨਿਟ ਵਿਚ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ। ਅਨੁਰਾਗ ਇਸ ਵੇਲੇ ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ ਹਨ ਤੇ ਹਮਾਇਤੀਆਂ ਨੂੰ ਮਿਲ ਰਹੇ ਹਨ। ਅਨੁਰਾਗ ਨੂੰ ਪਾਰਟੀ ਵਿਚਲੀ ਉਨ੍ਹਾਂ ਦੀ ਸੀਨੀਆਰਤਾ ਦੇ ਚਲਦਿਆਂ ਕੋਈ ਵੱਡੀ ਸੰਸਥਾਗਤ ਭੂਮਿਕਾ ਦਿੱਤੀ ਜਾ ਸਕਦੀ ਹੈ। ਭਾਜਪਾ ਦੇ ਦਸਤੂਰ ਮੁਤਾਬਕ ਮੌਜੂਦਾ ਭਾਜਪਾ ਪ੍ਰਧਾਨ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਜਾਂਦਾ ਹੈ, ਜਿਸ ਕਰਕੇ ਪਾਰਟੀ ਪ੍ਰਧਾਨ ਜੇਪੀ ਨੱਢਾ ਨੂੰ ਮੰਤਰਾਲਾ ਮਿਲਣਾ ਲਗਪਗ ਤੈਅ ਹੈ। ਸੂਤਰਾਂ ਨੇ ਕਿਹਾ ਕਿ ਨੱਢਾ ਵੀ ਹਿਮਾਚਲ ਪ੍ਰਦੇਸ਼ ਤੋਂ ਹਨ, ਜਿਸ ਕਰਕੇ ਪਹਾੜੀ ਰਾਜ ਤੋਂ ਦੋ ਕੈਬਨਿਟ ਮੰਤਰੀ ਬਣਾਉਣਾ ਸੰਭਵ ਨਹੀਂ ਹੈ।

Advertisement