ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਪੀ ਦੇ ਗੋਂਡਾ ਵਿੱਚ ਸਰਯੂ ਨਹਿਰ ਵਿੱਚ ਡਿੱਗੀ SUV ਕਾਰ, 11 ਦੀ ਮੌਤ

ਜ਼ਿਲ੍ਹੇ ਵਿੱਚ ਇੱਕ ਐਸਯੂਵੀ (SUV) ਸਰਯੂ ਨਹਿਰ ਵਿੱਚ ਡਿੱਗ ਗਈਸ, ਜਿਸ ਕਰਕੇ 11 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਕ੍ਰਿਸ਼ਨ ਗੋਪਾਲ ਰਾਏ ਨੇ ਦੱਸਿਆ ਕਿ ਪੀੜਤ ਸਿਹਾਗਾਓਂ ਪਿੰਡ ਤੋਂ ਖੜਗੁਪੁਰ ਦੇ ਪ੍ਰਿਥਵੀਨਾਥ...
ਸੰਕੇਤਕ ਤਸਵੀਰ।
Advertisement

ਜ਼ਿਲ੍ਹੇ ਵਿੱਚ ਇੱਕ ਐਸਯੂਵੀ (SUV) ਸਰਯੂ ਨਹਿਰ ਵਿੱਚ ਡਿੱਗ ਗਈਸ, ਜਿਸ ਕਰਕੇ 11 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਕ੍ਰਿਸ਼ਨ ਗੋਪਾਲ ਰਾਏ ਨੇ ਦੱਸਿਆ ਕਿ ਪੀੜਤ ਸਿਹਾਗਾਓਂ ਪਿੰਡ ਤੋਂ ਖੜਗੁਪੁਰ ਦੇ ਪ੍ਰਿਥਵੀਨਾਥ ਮੰਦਰ ਵਿੱਚ ਪਵਿੱਤਰ ਜਲ ਚੜ੍ਹਾਉਣ ਲਈ ਜਾ ਰਹੇ ਸਨ। ਇਹ ਹਾਦਸਾ ਬੇਲਵਾ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਐਸਯੂਵੀ (SUV) ਡਰਾਈਵਰ ਸਮੇਤ 15 ਲੋਕਾਂ ਦੀ ਮੌਤ ਹੋ ਗਈ।

ਪਿੰਡ ਵਾਸੀਆਂ ਅਤੇ ਬਚਾਅ ਟੀਮਾਂ ਦੀ ਮਦਦ ਨਾਲ ਨਹਿਰ ਵਿੱਚੋਂ 11 ਲਾਸ਼ਾਂ ਕੱਢੀਆਂ ਗਈਆਂ। ਪੁਲਿਸ ਨੇ ਦੱਸਿਆ ਕਿ ਚਾਰ ਹੋਰ ਯਾਤਰੀਆਂ ਨੂੰ ਗੰਭੀਰ ਹਾਲਤ ਵਿੱਚ ਬਚਾਇਆ ਗਿਆ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ।

 

Advertisement
Tags :
BahutaChief Minister Yogi AdityanathGondaAccidentPrithvinath Templeroad accidentSaryu canalSaryu Canal Car AccidentYogi Adityanath