ਜੰਮੁੂ ਕਸ਼ਮੀਰ ਦੇ ਡੋਡਾ ਵਿੱਚ ਧਮਾਕਾ; ਅਧਿਆਪਕ ਸਣੇ ਦੋ ਵਿਅਕਤੀ ਹਿਰਾਸਤ ’ਚ ਲਏ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਇੱਕ ਘਰ ਵਿੱਚ ਅੱਜ ਇੱਕ ਸ਼ੱਕੀ ਧਮਾਕਾ ਹੋਇਆ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਤੋਂ ਬਾਅਦ ਮਕਾਨ ਮਾਲਕ ਅਧਿਆਪਕ ਤੇ ਇੱਕ ਹੋਰ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਡੋਡਾ ਦੀ ਜਾਮਾ ਮਸਜਿਦ ਨੇੜੇ ਡੁਮਰੀ ਮੁਹੱਲੇ ਵਿੱਚ ਹੋਇਆ।
ਪੁਲੀਸ ਅਤੇ forensic experts ਧਮਾਕੇ ਦੀ ਜਾਂਚ ਕਰ ਰਹੇ ਹਨ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੂਜੀ ਵਿਸ਼ਵ ਜੰਗ ਦੌਰਾਨ ਬਣੇ ਇੱਕ ਜਰਮਨ ‘"stick grenade’ ਨਾਲ ਇਹ ਧਮਾਕਾ ਹੋਇਆ ਸੀ। ਘਰ ਦੇ ਮਾਲਕ ਜਾਵੇਦ ਹੁਸੈਨ ਨੇ ਦਾਅਵਾ ਕੀਤਾ ਹੈ ਕਿ ਉਸ ਆਪਣੇ ਕੂੜੇਦਾਨ ਵਿੱਚੋਂ ਗਰਨੇਡ ਮਿਲਿਆ ਸੀ।
ਪੁਲੀਸ ਨੂੰ ਜਾਵੇਦ ਹੁਸੈਨ ਦੇ ਘਰ ਦੇ ਦਾਖਲਾ ਦੁਆਰ ’ਤੇ ਗੋਲੀਆਂ ਦੇ ਨਿਸ਼ਾਨ ਮਿਲੇ ਅਤੇ ਤੁਰੰਤ ਘਟਨਾ ਸਥਾਨ ਦੀ ਘੇਰਾਬੰਦੀ ਕੀਤੀ ਗਈ। ਹੁਸੈਨ ਇੱਕ ਦੁਕਾਨ ਦਾ ਮਾਲਕ ਵੀ ਹੈ।
ਪੁਲੀਸ ਨੇ ਕਿਹਾ ਕਿ ਘਟਨਾ ਸਮੇਂ ਘਰ ਵਿੱਚ ਮੌਜੂਦ ਹੁਸੈਨ ਅਤੇ ਖੁਰਸ਼ੀਦ ਨੂੰ ਪੁੱਛ ਪੜਤਾਲ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਪੁਲੀਸ ਮੁਤਾਬਕ ਹੁਸੈਨ ਨੇ ਮੁੱਢਲੀ ਪੁੱਛ ਪੜਤਾਲ ਦੌਰਾਨ ਕਬੂਲ ਕੀਤਾ ਕਿ ਉਸ ਦੇ ਘਰ ਵਿੱਚ ਇੱਕ ਵਸਤੂ ਨਾਲ ਧਮਾਕਾ ਹੋਇਆ ਸੀ ਅਤੇ ਉਸ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਉਸ ਨੂੰ ਕੂੜਾ ਸਾਫ਼ ਕਰਦੇ ਸਮੇਂ ਗਰਨੇਡ ਮਿਲਿਆ ਸੀ। ਹੁਸੈਨ ਨੇ ਪੁਲੀਸ ਨੂੰ ਦੱਸਿਆ ਕਿ ਗਰਨੇਡ ਨੂੰ ਇੱਕ ਨੁਕਸਾਨ ਨਾ ਪਹੁੰਚਾਉਣ ਵਾਲੀ ਵਸਤੂ ਸਮਝ ਕੇ ਉਸ ਨੇ ਇਸ ਨੂੰ ਮਸਾਲੇ ਪੀਸਣ ਲਈ ਵਰਤਣ ਦੀ ਕੋਸ਼ਿਸ਼ ਕੀਤੀ। ਹੁਸੈਨ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਗਰਨੇਡ ’ਤੇ ਲੱਗੀ ਰੱਸੀ ਖਿੱਚੀ ਤਾਂ ਧੂੰਆਂ ਨਿਕਲਿਆ ਅਤੇ ਉਸ ਨੇ ਇਸ ਨੂੰ ਫਟਣ ਤੋਂ ਪਹਿਲਾਂ ਬਾਹਰ ਸੁੱਟ ਦਿੱਤਾ।
ਪੁਲੀਸ ਅਨੁਸਾਰ ਹੁਸੈਨ ਦਾ ਮਰਹੂਮ ਪਿਤਾ ਅਬਦੁੱਲ ਅਹਦ ਇਤੂ Abdul Ahad Itoo ਇੱਕ ਸਰਗਰਮ ਵਰਕਰ ਸੀ ਜੋ ਆਮ ਤੌਰ ’ਤੇ ਆਪਣੇ ਘਰ ’ਚ ਅਤਿਵਾਦੀਆਂ ਨੂੰ ਪਨਾਹ ਦਿੰਦਾ ਸੀ। ਪੁਲੀਸ ਨੇ ਦੱਸਿਆ ਕਿ ਇਹ ਉਹੀ ਘਰ ਹੈ ਜਿੱਥੇ 1996 ਵਿੱਚ ਇੱਕ ਮੁਕਾਬਲਾ ਹੋਇਆ ਸੀ ਅਤੇ ਦੋ ਅਤਿਵਾਦੀ ਮਾਰੇ ਗਏ ਸਨ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਹਿਰਾਜ ਮਲਿਕ ਦੀ ਸਖ਼ਤ ਜਨਤਕ ਸੁਰੱਖਿਆ ਐਕਟ (ਪੀਐੱਸਏ) ਤਹਿਤ ਗ੍ਰਿਫ਼ਤਾਰੀ ਮਗਰੋਂ 80 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਅਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹਿੰਸਕ ਝੜਪਾਂ ਮਗਰੋਂ ਜ਼ਿਲ੍ਹੇ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਤਣਾਅ ਫੈਲ ਗਿਆ। ਡੋਡਾ ਜ਼ਿਲ੍ਹੇ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਪਾਬੰਦੀਆਂ ਲਾਗੂ ਰਹੀਆਂ ਅਤੇ ਇਹਤਿਆਤ ਵਜੋਂ ਮੋਬਾਈਲ ਇੰਟਰਨੈੱਟ ਅਤੇ ਵਾਈ-ਫਾਈ ਸੇਵਾਵਾਂ ਮੁਅੱਤਲ ਰਹੀਆਂ। ਪ੍ਰਸ਼ਾਸਨ ਨੇ ਬੀਐਨਐਸਐਸ ਐਕਟ ਦੀ ਧਾਰਾ 163 ਲਾਗੂ ਕੀਤੀ ਹੈ।
