ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਅੱਤਲ ਬੀਆਰਐੱਸ ਨੇਤਾ ਕਵਿਤਾ ਨੇ ਪਾਰਟੀ ਤੋਂ ਅਸਤੀਫ਼ਾ ਦਿੱਤਾ

ਐੱਮਐੱਲਸੀ ਅਹੁਦਾ ਛੱਡਣ ਦਾ ਐਲਾਨ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਗਦੀ ਹੋਈ ਕੇ ਕਵਿਤਾ। -ਫੋਟੋ: ਪੀਟੀਆਈ
Advertisement
ਕੇਸੀਆਰ ਦੀ ਅਗਵਾਈ ਵਾਲੀ ਬੀਆਰਐੱਸ ਤੋਂ ਮੁਅੱਤਲ ਹੋਣ ਤੋਂ ਇੱਕ ਦਿਨ ਬਾਅਦ ਸੀਨੀਅਰ ਨੇਤਾ ਕੇ ਕਵਿਤਾ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਅਤੇ ਆਪਣੇ ਚਚੇਰੇ ਭਰਾ ਅਤੇ ਸਾਬਕਾ ਮੰਤਰੀ ਟੀ ਹਰੀਸ਼ ਰਾਓ ’ਤੇ ਨਿਸ਼ਾਨਾ ਸੇਧਿਆ।

ਪਾਰਟੀ ਦੇ ਸੰਸਥਾਪਕ ਅਤੇ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (ਕੇਸੀਆਰ) ਦੀ ਧੀ ਕਵਿਤਾ ਨੇ ਵੀ ਵਿਧਾਨ ਪਰਿਸ਼ਦ ਦੇ ਮੈਂਬਰ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਸੰਕੇਤ ਦਿੱਤਾ ਕਿ ਉਨ੍ਹਾਂ ਦੇ ਪਿਤਾ ’ਤੇ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ‘ਦਬਾਅ’ ਪਾਇਆ ਜਾ ਰਿਹਾ ਸੀ।

Advertisement

ਉਨ੍ਹਾਂ ਹਰੀਸ਼ ਰਾਓ ’ਤੇ ਕੇਸੀਆਰ ਦੇ ਪਰਿਵਾਰ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ।

ਆਪਣੇ ਸਮਰਥਕਾਂ ਨਾਲ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 47 ਸਾਲਾ ਸਾਬਕਾ ਸੰਸਦ ਮੈਂਬਰ ਨੇ ਹਰੀਸ਼ ਰਾਓ ’ਤੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨਾਲ ਗੱਢ-ਤੁੱਪ ਰੱਖਣ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ, ‘‘ਮੈਂ ਕਦੇ ਵੀ ਕਿਸੇ ਅਹੁਦੇ ਦੀ ਇੱਛਾ ਨਹੀਂ ਰੱਖੀ। ਮੈਂ (ਵਿਧਾਨ ਪਰਿਸ਼ਦ) ਦੇ ਚੇਅਰਮੈਨ ਨੂੰ ਅਸਤੀਫਾ ਪੱਤਰ ਭੇਜ ਰਹੀ ਹਾਂ... ਮੈਂ ਕੇਸੀਆਰ ਨੂੰ ਬੀਆਰਐੱਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਭੇਜ ਰਹੀ ਹਾਂ।’’

ਕਵਿਤਾ ਨੇ ਕਿਹਾ ਕਿ ਉਸ ਦੇ ਭਰਾ ਅਤੇ ਬੀਆਰਐੱਸ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾ ਰਾਓ ਨੂੰ ਹਰੀਸ਼ ਰਾਓ ਦੀਆਂ ਕਥਿਤ ਸਾਜ਼ਿਸ਼ਾਂ ਬਾਰੇ ‘ਸਾਵਧਾਨ’ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਸ ਖ਼ਿਲਾਫ਼ ‘ਦੁਰਭਾਵਨਾਪੂਰਨ ਮੁਹਿੰਮ’ ਚਲਾਈ ਗਈ ਸੀ ਤਾਂ ਉਨ੍ਹਾਂ ਦੇ ਭਰਾ ਨੇ ਉਸ ਦਾ ਸਮਰਥਨ ਨਹੀਂ ਕੀਤਾ।

ਕਵਿਤਾ ਨੇ ਦੋਸ਼ ਲਗਾਇਆ ਕਿ ਕਾਲੇਸ਼ਵਰਮ ਸਿੰਜਾਈ ਪ੍ਰਾਜੈਕਟ ਵਿੱਚ ਕਥਿਤ ਬੇਨਿਯਮੀਆਂ ਸਬੰਧੀ ਕਾਂਗਰਸ ਸਰਕਾਰ ਵੱਲੋਂ ਕੇਸੀਆਰ ਖ਼ਿਲਾਫ਼ ਐਲਾਨੀ ਗਈ ਸੀਬੀਆਈ ਜਾਂਚ ਚਚੇਰੇ ਭਰਾਵਾਂ ਹਰੀਸ਼ ਰਾਓ ਅਤੇ ਸੰਤੋਸ਼ ਰਾਓ ਦੇ ਭ੍ਰਿਸ਼ਟਾਚਾਰ ਕਾਰਨ ਸੀ।

ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੀ ਹੈ ਅਤੇ ਸਮਰਥਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਭਵਿੱਖ ਦੀ ਕਾਰਵਾਈ ਦਾ ਫ਼ੈਸਲਾ ਲਿਆ ਜਾਵੇਗਾ।

 

 

Advertisement
Tags :
Kavitha announces quitting partyKavitha quitting MLC postlatest punjabi newsNational Newspunjabi tribune updateSuspended BRS leader Kavithaਪੰਜਾਬੀ ਖ਼ਬਰਾਂ
Show comments