ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੰਤਾਰਾ ਜੀਵ-ਰੱਖ ’ਚ ਹਾਥੀ ਤਬਦੀਲ ਕਰਨ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ

  ਸੁਪਰੀਮ ਕੋਰਟ ਕੋਲਹਾਪੁਰ ਦੇ ਮੰਦਰ ਦੇ ਹਾਥੀ ਮਹਾਦੇਵੀ ਨੂੰ ਜਾਮਨਗਰ ਦੀ ਵੰਤਾਰਾ ਜੀਵ-ਰੱਖ ਦੇ ਰਾਧੇ ਕ੍ਰਿਸ਼ਨਾ ਟੈਂਪਲ ਐਲੀਫੈਂਟ ਵੈਲਫੇਅਰ ਟਰੱਸਟ ’ਚ ਤਬਦੀਲ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਵੀਰਵਾਰ ਨੂੰ ਸੁਣਵਾਈ ਲਈ ਸਹਿਮਤ ਹੋ ਗਿਆ। ਇਹ...
Advertisement

 

ਸੁਪਰੀਮ ਕੋਰਟ ਕੋਲਹਾਪੁਰ ਦੇ ਮੰਦਰ ਦੇ ਹਾਥੀ ਮਹਾਦੇਵੀ ਨੂੰ ਜਾਮਨਗਰ ਦੀ ਵੰਤਾਰਾ ਜੀਵ-ਰੱਖ ਦੇ ਰਾਧੇ ਕ੍ਰਿਸ਼ਨਾ ਟੈਂਪਲ ਐਲੀਫੈਂਟ ਵੈਲਫੇਅਰ ਟਰੱਸਟ ’ਚ ਤਬਦੀਲ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਵੀਰਵਾਰ ਨੂੰ ਸੁਣਵਾਈ ਲਈ ਸਹਿਮਤ ਹੋ ਗਿਆ। ਇਹ ਪਟੀਸ਼ਨ ਚੀਫ਼ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇ. ਵਿਨੋਦ ਚੰਦਰਨ ਅਤੇ ਏ.ਐਸ. ਚੰਦੂਕਰ ਦੀ ਬੈਂਚ ਸਾਹਮਣੇ ਪੇਸ਼ ਕੀਤੀ ਗਈ ਸੀ।

Advertisement

ਇੱਕ ਵਕੀਲ ਨੇ ਪਟੀਸ਼ਨ ਨੂੰ ਤੁਰੰਤ ਸੁਣਵਾਈ ਲਈ ਸੂਚੀਬੱਧ ਕਰਨ ਦੀ ਮੰਗ ਕਰਦਿਆਂ ਕਿਹਾ, ‘‘ਇੱਕ ਜੀਵ-ਰੱਖ ਹੈ ਜਿਸ ਨੂੰ ਵੰਤਾਰਾ ਕਿਹਾ ਜਾਂਦਾ ਹੈ ਅਤੇ ਉਹ ਜ਼ਬਰਦਸਤੀ ਮੰਦਿਰ ਦੇ ਹਾਥੀ ਨੂੰ ਲੈ ਗਏ ਹਨ।’’ ਮਹਾਦੇਵੀ, ਇੱਕ ਮੰਦਰ ਦਾ 30 ਸਾਲਾ ਹਾਥੀ, ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਕੋਲਹਾਪੁਰ ਦੇ ਨੰਦਨੀ ਪਿੰਡ ਵਿੱਚ ਇੱਕ ਜੈਨ ਧਾਰਮਿਕ ਅਸਥਾਨ, ਸਵਸਤਿਸ਼੍ਰੀ ਜਿਨਸੇਨ ਭੱਟਾਰਕ ਭੱਟਾਚਾਰੀਆ ਮਹਾਸਵਾਮੀ ਸੰਸਥਾ ਦੀ ਦੇਖਭਾਲ ਵਿੱਚ ਸੀ। ਜਾਮਨਗਰ ’ਚ ਉਸ ਨੂੰ ਤਬਦੀਲ ਕਰਨ ਨਾਲ ਵਿਆਪਕ ਰੋਸ ਪੈਦਾ ਹੋਇਆ ਹੈ, ਜਿਸ ਤੋਂ ਬਾਅਦ ਹਜ਼ਾਰਾਂ ਲੋਕ ਉਸ ਦੀ ਵਾਪਸੀ ਦੀ ਮੰਗ ਕਰਦੇ ਹੋਏ ਸੜਕਾਂ ’ਤੇ ਉਤਰ ਆਏ ਹਨ।

ਜੁਲਾਈ ’ਚ ਬੰਬੇ ਹਾਈ ਕੋਰਟ ਨੇ ਹਾਥੀ ਨੂੰ ਰਾਧੇ ਕ੍ਰਿਸ਼ਨਾ ਐਲੀਫੈਂਟ ਵੈਲਫੇਅਰ ਟਰੱਸਟ 'ਚ ਤਬਦੀਲ ਕਰਨ ਲਈ ਇੱਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਦੀ ਸਿਫ਼ਾਰਿਸ਼ ਨੂੰ ਚੁਣੌਤੀ ਦੇਣ ਵਾਲੀ ਮੰਦਰ ਟਰੱਸਟ ਦੁਆਰਾ ਦਾਇਰ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਹਾਈ ਕੋਰਟ ਨੇ ਕਮੇਟੀ ਦੇ ਇਸ ਵਿਚਾਰ ਨੂੰ ਬਰਕਰਾਰ ਰੱਖਿਆ ਸੀ ਕਿ ਧਾਰਮਿਕ ਰੀਤੀ-ਰਿਵਾਜਾਂ ਦੇ ਮੁਕਾਬਲੇ ਹਾਥੀ ਦੀ ਭਲਾਈ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਬਾਅਦ ’ਚ ਜਸਟਿਸ ਜੇ.ਬੀ. ਪਾਰਦੀਵਾਲਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ 28 ਜੁਲਾਈ ਨੂੰ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਬੈਂਚ ਨੇ ਤਬਦੀਲੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਸੀ, ਤਾਂ ਜੋ ਯਾਤਰਾ ਦੌਰਾਨ ਹਾਥੀ ਦੀ ਸੁਰੱਖਿਆ ਅਤੇ ਆਰਾਮ ਨੂੰ ਯਕੀਨੀ ਬਣਾਇਆ ਜਾ ਸਕੇ। ਨਵੀਂ ਪਟੀਸ਼ਨ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੰਦੀ ਹੈ।

Advertisement