ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Supreme Court: ਜੱਜਾਂ ਦੇ ਰਿਸ਼ਤੇਦਾਰਾਂ ਨੂੰ ਜੱਜ ਨਾ ਬਣਾਉਣ ਦੇ ਵਿਚਾਰ ’ਤੇ ਗ਼ੌਰ ਕਰ ਸਕਦਾ ਹੈ ਸੁਪਰੀਮ ਕੋਰਟ

ਸੀਨੀਅਰ ਜੱਜ ਵੱਲੋਂ ਪੇਸ਼ ਤਜਵੀਜ਼ ’ਤੇ ਅਮਲ ਹੋਣ ਨਾਲ ਨਿਆਂਪਾਲਿਕਾ ਦੀਆਂ ਨਿਯੁਕਤੀਆਂ ’ਚ ਵਧ ਸਕਦੀ ਹੈ ਭਾਗੀਦਾਰੀ
Advertisement

ਨਵੀਂ ਦਿੱਲੀ, 30 ਦਸੰਬਰ

ਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਹਾਈ ਕੋਰਟਾਂ ਵਿੱਚ ਜੱਜਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀਆਂ ਜੱਜਾਂ ਵਜੋਂ ਨਿਯੁਕਤੀ ਦਾ ਵਿਰੋਧ ਕਰਦੇ ਇੱਕ ਵਿਚਾਰ ’ਤੇ ਗ਼ੌਰ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ।

Advertisement

ਇਹ ਤਜਵੀਜ਼ ਇੱਕ ਸੀਨੀਅਰ ਜੱਜ ਵੱਲੋਂ ਪੇਸ਼ ਕੀਤੀ ਗਈ ਦੱਸੀ ਜਾਂਦੀ ਹੈ। ਜੇ ਇਸ ’ਤੇ ਸੱਚਮੁੱਚ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਹ ਕਾਰਵਾਈ ਉਚੇਰੀ ਨਿਆਂਪਾਲਿਕਾ ਦੀਆਂ ਨਿਯੁਕਤੀਆਂ ਵਿੱਚ ਭਾਗੀਦਾਰੀ ਵਧਾ ਸਕਦੀ ਹੈ ਅਤੇ ਅਦਾਲਤੀ ਨਿਯੁਕਤੀਆਂ ਵਿੱਚ ਯੋਗਤਾ ਨਾਲੋਂ ਪਰਿਵਾਰ ਨੂੰ ਤਰਜੀਹ ਮਿਲਣ ਦੀ ਧਾਰਨਾ ਨੂੰ ਖ਼ਤਮ ਕਰ ਸਕਦੀ ਹੈ।

ਸੂਤਰਾਂ ਅਨੁਸਾਰ ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਇਸ ਵਿਚਾਰ ਉੱਤੇ ਗ਼ੌਰ ਕੀਤੇ ਜਾਣ ਦੀ ਸੰਭਾਵਨਾ ਹੈ ਕਿ ਹਾਈ ਕੋਰਟ ਕੌਲਿਜੀਅਮਾਂ ਨੂੰ ਉਨ੍ਹਾਂ ਉਮੀਦਵਾਰਾਂ ਦੀ ਸਿਫ਼ਾਰਸ਼ ਕਰਨ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਜਾਵੇ ਜਿਨ੍ਹਾਂ ਦੇ ਮਾਪੇ ਜਾਂ ਨਜ਼ਦੀਕੀ ਰਿਸ਼ਤੇਦਾਰ ਮੌਜੂਦਾ ਜਾਂ ਸਾਬਕਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਜੱਜ ਹਨ।

ਇੱਕ ਜੱਜ ਦਾ ਮੰਨਣਾ ਹੈ ਕਿ ਇਸ ਤਜਵੀਜ਼ ਨਾਲ ਭਾਵੇਂ ਕਿ ਕੁਝ ਯੋਗ ਉਮੀਦਵਾਰਾਂ ਦਾ ਰਾਹ ਰੁਕ ਸਕਦਾ ਹੈ, ਪਰ ਦੂਜੇ ਪਾਸੇ ਇਹ ਪਹਿਲੀ ਪੀੜ੍ਹੀ ਦੇ ਵਕੀਲਾਂ ਲਈ ਮੌਕੇ ਖੋਲ੍ਹੇਗਾ ਅਤੇ ਸੰਵਿਧਾਨਕ ਅਦਾਲਤਾਂ ਵਿੱਚ ਵੱਖੋ-ਵੱਖ ਭਾਈਚਾਰਿਆਂ ਦੀ ਪ੍ਰਤੀਨਿਧਤਾ ਵਧਾਏਗਾ। ਹਾਲਾਂਕਿ, ਇਸ ਨਾਲ ਯੋਗ ਲੋਕਾਂ ਨੂੰ ਜੱਜ ਵਜੋਂ ਨਿਯੁਕਤੀ ਦੇਣ ਪੱਖੋਂ ਇਸ ਕਰ ਕੇ ਬੇਇਨਸਾਫ਼ੀ ਹੋ ਸਕਦੀ ਹੈ ਕਿ ਉਹ ਉੱਚ ਨਿਆਂਪਾਲਿਕਾ ਦੇ ਮੌਜੂਦਾ ਜਾਂ ਸਾਬਕਾ ਜੱਜਾਂ ਦੇ ਰਿਸ਼ਤੇਦਾਰ ਹਨ। ਤਿੰਨ ਮੈਂਬਰੀ ਕੌਲਿਜੀਅਮ ਜੋ ਇਸ ਸਮੇਂ ਸੁਪਰੀਮ ਕੋਰਟ ਵਿੱਚ ਜੱਜਾਂ ਦੇ ਅਹੁਦਿਆਂ ਲਈ ਨਾਵਾਂ ਦੀ ਸਿਫ਼ਾਰਸ਼ ਕਰਦੀ ਹੈ, ਵਿੱਚ ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਬੀਆਰ ਗਵਈ ਤੇ ਜਸਿਟਸ ਸੂਰਿਆ ਕਾਂਤ ਸ਼ਾਮਲ ਹਨ। ਇਸ ਤੋਂ ਇਲਾਵਾ ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਅਭੈ ਐਸ ਓਕਾ ਵਡੇਰੇ ਪੰਜ ਮੈਂਬਰੀ ਕੌਲਿਜੀਅਮ ਦਾ ਹਿੱਸਾ ਹਨ ਜੋ ਕਿ ਹਾਈ ਕੋਰਟਾਂ ਵਿੱਚ ਜੱਜਾਂ ਦੇ ਅਹੁਦੇ ਲਈ ਨਾਵਾਂ ਬਾਰੇ ਫੈਸਲਾ ਲੈਂਦਾ ਹੈ ਅਤੇ ਸਿਫਾਰਸ਼ ਕਰਦਾ ਹੈ।

ਸੁਪਰੀਮ ਕੋਰਟ ਕੌਲਿਜੀਅਮ ਨੇ ਹਾਲ ਹੀ ਵਿੱਚ ਵਕੀਲਾਂ ਅਤੇ ਨਿਆਂਇਕ ਅਧਿਕਾਰੀਆਂ ਨਾਲ ਨਿੱਜੀ ਗੱਲਬਾਤ ਸ਼ੁਰੂ ਕੀਤੀ ਹੈ ਜਿਨ੍ਹਾਂ ਦੀ ਹਾਈ ਕੋਰਟਾਂ ਵਿੱਚ ਤਰੱਕੀ ਲਈ ਸਿਫ਼ਾਰਸ਼ ਕੀਤੀ ਗਈ ਹੈ, ਜੋ ਕਿ ਰਵਾਇਤੀ ਬਾਇਓਡਾਟਾ, ਲਿਖਤੀ ਮੁਲਾਂਕਣਾਂ ਅਤੇ ਖੁਫੀਆ ਰਿਪੋਰਟਾਂ ਤੋਂ ਅਗਾਂਹ ਇੱਕ ਮਹੱਤਵਪੂਰਨ ਕਦਮ ਹੈ। -ਪੀਟੀਆਈ

Advertisement
Show comments