ਸੁਪਰੀਮ ਕੋਰਟ ਵੱਲੋਂ ਵਰਵਰਾ ਰਾਓ ਦੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਨੇ ਅੱਜ ਮਹਾਰਾਸ਼ਟਰ ਵਿੱਚ 2018 ’ਚ ਹੋਈ ਭੀਮਾ ਕੋਰੇਗਾਓਂ ਹਿੰਸਾ ਦੇ ਮੁਲਜ਼ਮ ਕਾਰਕੁਨ ਅਤੇ ਕਵੀ ਪੀ ਵਰਵਰਾ ਰਾਓ ਦੀ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਬਦਲਾਅ ਬਾਰੇ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਾਓ ਨੇ ਉਸ ਸ਼ਰਤ...
Advertisement
ਸੁਪਰੀਮ ਕੋਰਟ ਨੇ ਅੱਜ ਮਹਾਰਾਸ਼ਟਰ ਵਿੱਚ 2018 ’ਚ ਹੋਈ ਭੀਮਾ ਕੋਰੇਗਾਓਂ ਹਿੰਸਾ ਦੇ ਮੁਲਜ਼ਮ ਕਾਰਕੁਨ ਅਤੇ ਕਵੀ ਪੀ ਵਰਵਰਾ ਰਾਓ ਦੀ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਬਦਲਾਅ ਬਾਰੇ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਾਓ ਨੇ ਉਸ ਸ਼ਰਤ ਵਿੱਚ ਸੋਧ ਕਰਨ ਦੀ ਮੰਗ ਕੀਤੀ ਸੀ ਜਿਸ ਤਹਿਤ ਉਸ ਨੂੰ ਗਰੇਟਰ ਮੁੰਬਈ ਖੇਤਰ ਛੱਡਣ ਲਈ ਹੇਠਲੀ ਅਦਾਲਤ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਹੈ। ਬੈਂਚ ਨੇ ਬਦਲਾਅ ਕਰਨ ਵਿੱਚ ਕੋਈ ਇੱਛਾ ਨਹੀਂ ਜਤਾਈ ਅਤੇ ਮਾਮਲੇ ਨੂੰ ਵਾਪਸ ਲਿਆ ਹੋਇਆ ਮੰਨ ਕੇ ਖਾਰਜ ਕਰ ਦਿੱਤਾ ਗਿਆ। -ਪੀਟੀਆਈ
Advertisement
Advertisement