ਸੁਪਰੀਮ ਕੋਰਟ ਨੁੂੰ ਮਿਲੇ ਦੋ ਨਵੇਂ ਜੱਜ
ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਅਲੋਕ ਅਰਾਧੇ ਅਤੇ ਪਟਨਾ ਹਾਈ ਕੋਰਟ ਦੇ ਮੁੱਖ ਜਸਟਿਸ ਵਿਪੁਲ ਮਨੁਭਾਈ ਪੰਚੋਲੀ ਨੂੰ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਹੈ। ਕੇਂਦਰੀ ਕਾਨੂੰਨ ਮੰਤਰਾਲੇ ਦੀ ਨੋਟੀਫਿਕੇਸ਼ਨ ਵਿੱਚ ਇਹ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੇ ਨਾਵਾਂ ਦੀ ਸਿਫਾਰਿਸ਼ ਸੁਪਰੀਮ ਕੋਰਟ ਕੌਲਿਜੀਅਮ ਨੇ ਕੀਤੀ ਸੀ। ਇਕ ਵਾਰ ਜਦੋਂ ਦੋਵੇਂ ਜਸਟਿਸ ਸਹੁੰ ਚੁੱਕ ਲੈਣਗੇ ਤਾਂ ਸੁਪਰੀਮ ਕੋਰਟ ਪੂਰੀ ਤਾਕਤ ਨਾਲ ਕੰਮ ਕਰੇਗਾ, ਜਿਸ ਵਿੱਚ 34 ਜੱਜ ਸ਼ਾਮਲ ਹਨ, ਜਿਨ੍ਹਾਂ ਵਿੱਚ ਭਾਰਤ ਦੇ ਚੀਫ ਜਸਟਿਸ ਵੀ ਸ਼ਾਮਲ ਹਨ।
ਉੱਧਰ ਸੁਪਰੀਮ ਕੋਰਟ ਚੀਫ ਜਸਟਿਸ ਬੀਆਰ ਗਵਈ ਦੀ ਅਗਵਾਈ ਵਾਲੇ ਕੌਲਿਜੀਅਮ ਨੇ 14 ਜੱਜਾਂ ਦੇ ਤਬਾਦਲੇ ਦੀ ਸਿਫਾਰਸ਼ ਵੀ ਕੀਤੀ ਹੈ। ਕੌਲਿਜਿਅਮ ਵੱਲੋਂ ਜਸਟਿਸ ਸੂਰਿਆ ਕਾਂਤ ਅਤੇ ਵਿਕਰਮ ਨਾਥ ਦਾ ਵੀ ਨਾਅ ਸੁਝਾਇਆ ਗਿਆ, ਜੋ ਕਿ 25 ਅਤੇ 26 ਅਗਸਤ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ।
ਕੌਲਿਜੀਅਮ ਵੱਲੋਂ ਜਸਟਿਸ ਅਤੁਲ ਸ੍ਰੀਧਰਨ ਦੀ ਮੱਧ ਪ੍ਰਦੇਸ਼ ਹਾਈ ਕੋਰਟ ਤੋਂ ਛੱਤੀਸਗੜ੍ਹ ਹਾਈ ਕੋਰਟ, ਜਸਟਿਸ ਜੇ. ਨਿਸ਼ਾ ਬਾਨੋ ਨੂੰ ਮਦਰਾਸ ਹਾਈ ਕੋਰਟ ਤੋਂ ਕੇਰਲ, ਜਸਟਿਸ ਦਿਨੇਸ਼ ਮਹਿਤਾ ਅਤੇ ਜਸਟਿਸ ਅਵਨੀਸ਼ ਝੀਂਗਨ ਨੂੰ ਰਾਜਸਥਾਨ ਹਾਈ ਕੋਰਟ ਤੋਂ ਦਿੱਲੀ, ਜਸਟਿਸ ਅਰੁਣ ਮੋਂਗਾ ਨੂੰ ਦਿੱਲੀ ਹਾਈ ਕੋਰਟ ਤੋਂ ਰਾਜਸਥਾਨ, ਜਸਟਿਸ ਸੰਜੇ ਕੁਮਾਰ ਸਿੰਘ ਨੂੰ ਅਲਾਹਾਬਾਦ ਹਾਈ ਕੋਰਟ ਤੋਂ ਪਟਨਾ, ਜਸਟਿਸ ਰੋਹਿਤ ਰੰਜਨ ਅਗਰਵਾਲ ਨੂੰ ਅਲਾਹਾਬਾਦ ਹਾਈ ਕੋਰਟ ਤੋਂ ਕਲਕੱਤਾ, ਜਸਟਿਸ ਮਾਨ ਵੇਂਦਰਨਾਥ ਰਾਏ ਨੂੰ ਗੁਜਰਾਤ ਹਾਈ ਕੋਰਟ ਤੋਂ ਆਂਧਰਾ ਪ੍ਰਦੇਸ਼, ਜਸਟਿਸ, ਦੋਨਾਦੀ ਰਮੇਸ਼ ਨੂੰ ਅਲਾਹਾਬਾਦ ਹਾਈ ਕੋਰਟ ਤੋਂ ਆਂਧਰਾ ਪ੍ਰਦੇਸ਼, ਜਸਟਿਸ ਸੰਦੀਪ ਨਟਵਰਲਾਲ ਭੱਟ ਨੂੰ ਗੁਜਰਾਤ ਹਾਈ ਕੋਰਟ ਤੋਂ ਮੱਧ ਪ੍ਰਦੇਸ਼, ਜਸਟਿਸ ਚੰਦਰਸ਼ੇਖਰਨ ਸੁਧਾ ਨੂੰ ਕੇਰਲ ਹਾਈ ਕੋਰਟ ਤੋਂ ਦਿੱਲੀ, ਜਸਟਿਸ ਤਾਰਾ ਵਿਤਸਤਾ ਗੰਜੂ ਨੂੰ ਦਿੱਲੀ ਹਾਈ ਕੋਰਟ ਤੋਂ ਕਰਨਾਟਕ, ਜਸਟਿਸ ਸ਼ੁਭੇਂਦੂ ਸਮੰਤਾ ਨੂੰ ਕਲਕੱਤਾ ਹਾਈ ਕੋਰਟ ਤੋਂ ਆਂਧਰਾ ਪ੍ਰਦੇਸ਼ ਹਾਈ ਕੋਰਟ ’ਚ ਤਬਦੀਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।