ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਪਰੀਮ ਕੋਰਟ ਦੇ ਕੌਲੀਜੀਅਮ ਨੇ ਪੰਜ ਹਾਈ ਕੋਰਟਾਂ ਵਿੱਚ ਜੱਜਾਂ ਦੀ ਨਿਯੁਕਤੀ ਅਤੇ ਪੁਸ਼ਟੀ ਦੀ ਸਿਫ਼ਾਰਸ਼ ਕੀਤੀ

ਚੀਫ਼ ਜਸਟਿਸ ਬੀ.ਆਰ. ਗਵਈ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕੌਲੀਜੀਅਮ ਨੇ ਪੰਜ ਹਾਈ ਕੋਰਟਾਂ ਵਿੱਚ ਨਵੀਆਂ ਨਿਯੁਕਤੀਆਂ ਅਤੇ ਪੁਸ਼ਟੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਵਕੀਲਾਂ ਅਤੇ ਨਿਆਂਇਕ ਅਧਿਕਾਰੀਆਂ ਦੋਵਾਂ ਨੂੰ ਤਰੱਕੀ ਦੇਣ ਲਈ ਸਹਿਮਤੀ ਦਿੱਤੀ ਗਈ ਹੈ।...
Advertisement

ਚੀਫ਼ ਜਸਟਿਸ ਬੀ.ਆਰ. ਗਵਈ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕੌਲੀਜੀਅਮ ਨੇ ਪੰਜ ਹਾਈ ਕੋਰਟਾਂ ਵਿੱਚ ਨਵੀਆਂ ਨਿਯੁਕਤੀਆਂ ਅਤੇ ਪੁਸ਼ਟੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਵਕੀਲਾਂ ਅਤੇ ਨਿਆਂਇਕ ਅਧਿਕਾਰੀਆਂ ਦੋਵਾਂ ਨੂੰ ਤਰੱਕੀ ਦੇਣ ਲਈ ਸਹਿਮਤੀ ਦਿੱਤੀ ਗਈ ਹੈ।

ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵਿਕਰਮ ਨਾਥ ਸਮੇਤ ਤਿੰਨ ਮੈਂਬਰੀ ਕੌਲੀਜੀਅਮ ਨੇ ਸੋਮਵਾਰ ਨੂੰ ਹੋਈ ਇੱਕ ਮੀਟਿੰਗ ਵਿੱਚ ਨਿਯੁਕਤੀਆਂ ਅਤੇ ਪੁਸ਼ਟੀਕਰਨ ਦੀ ਸਿਫ਼ਾਰਸ਼ ਕਰਦੇ ਹੋਏ ਪੰਜ ਵੱਖ-ਵੱਖ ਮਤੇ ਪਾਸ ਕੀਤੇ।

Advertisement

ਹਿਮਾਚਲ ਪ੍ਰਦੇਸ਼ ਹਾਈ ਕੋਰਟ ਲਈ, ਕੌਲੀਜੀਅਮ ਨੇ ਦੋ ਸੀਨੀਅਰ ਵਕੀਲਾਂ ਜੀਆ ਲਾਲ ਭਾਰਦਵਾਜ ਅਤੇ ਰੋਮੇਸ਼ ਵਰਮਾ ਨੂੰ ਜੱਜ ਵਜੋਂ ਤਰੱਕੀ ਦੇਣ ਦੀ ਮਨਜ਼ੂਰੀ ਦਿੱਤੀ।

ਕਰਨਾਟਕ ਹਾਈ ਕੋਰਟ ਲਈ ਤਿੰਨ ਨਿਆਂਇਕ ਅਧਿਕਾਰੀਆਂ ਨੂੰ ਤਰੱਕੀ ਲਈ ਮਨਜ਼ੂਰੀ ਦਿੱਤੀ ਗਈ। ਜਿਨ੍ਹਾਂ ਵਿਚ ਗੀਤਾ ਕਡਾਬਾ ਭਰਥਰਾਜਾ ਸ਼ੈੱਟੀ, ਮੁਰਲੀਧਰਾ ਪਾਈ ਬੋਰਕੱਟੇ ਅਤੇ ਤਿਆਗਰਾਜਾ ਨਰਾਇਣ ਇਨਵੱਲੀ ਸ਼ਾਮਲ ਦਿੱਤੀ।

ਕੋਲੇਜੀਅਮ ਨੇ ਜਸਟਿਸ ਕੁਰੂਬਰਾਹੱਲੀ ਵੈਂਕਟਾਰਾਮਾਰੇਡੀ ਅਰਵਿੰਦ, ਜੋ ਇਸ ਸਮੇਂ ਇੱਕ ਵਾਧੂ ਜੱਜ ਵਜੋਂ ਸੇਵਾ ਨਿਭਾ ਰਹੇ ਹਨ, ਨੂੰ ਵੀ ਅਦਾਲਤ ਦੇ ਸਥਾਈ ਜੱਜ ਵਜੋਂ ਪੁਸ਼ਟੀ ਕੀਤੀ। ਤ੍ਰਿਪੁਰਾ ਹਾਈ ਕੋਰਟ ਵਿੱਚ ਕੌਲੀਜੀਅਮ ਨੇ ਜਸਟਿਸ ਬਿਸਵਜੀਤ ਪਾਲਿਤ, ਜੋ ਇੱਕ ਵਾਧੂ ਜੱਜ ਵਜੋਂ ਕੰਮ ਕਰ ਰਹੇ ਹਨ, ਨੂੰ ਸਥਾਈ ਜੱਜ ਵਜੋਂ ਪੁਸ਼ਟੀ ਕਰਨ ਦੀ ਮਨਜ਼ੂਰੀ ਦਿੱਤੀ।

ਮਦਰਾਸ ਹਾਈ ਕੋਰਟ ਵਿੱਚ ਵੀ ਪੁਸ਼ਟੀਕਰਨ ਦੇਖਿਆ ਗਿਆ, ਜਿਸ ਵਿੱਚ ਕੌਲੀਜੀਅਮ ਨੇ ਜਸਟਿਸ ਐਨ ਸੇਂਥਿਲਕੁਮਾਰ ਅਤੇ ਜਸਟਿਸ ਜੀ ਅਰੁਲ ਮੁਰੂਗਨ ਦੋਵੇਂ ਵਾਧੂ ਜੱਜ ਵਜੋਂ ਸੇਵਾ ਕਰ ਰਹੇ ਹਨ, ਨੂੰ ਅਦਾਲਤ ਦੇ ਸਥਾਈ ਜੱਜ ਬਣਾਉਣ ਦੀ ਸਿਫ਼ਾਰਸ਼ ਕੀਤੀ।

Advertisement
Show comments