Stunts on Solan Highway: ਸ਼ਿਮਲਾ ਵਾਸੀ ਨੌਜਵਾਨ ਨੂੰ ਸੋਲਨ ਹਾਈਵੇਅ 'ਤੇ ਸਟੰਟ ਕਰਨ ਮਹਿੰਗੇ ਪਏ
ਪੁਲੀਸ ਨੇ ਲਾਪ੍ਰਵਾਹੀ ਤੇ ਹੋਰਾਂ ਦੀ ਸੁਰੱਖਿਆ ਖ਼ਤਰੇ ਵਿਚ ਪਾਉਣ ਦਾ ਕੇਸ ਕੀਤਾ ਦਰਜ; ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਸਟੰਟਾਂ ਨੇ ਰੁਟੀਨ ਨਿਗਰਾਨੀ ਦੌਰਾਨ Solan cyber cell ਦਾ ਧਿਆਨ ਆਪਣੇ ਵੱਲ ਖਿੱਚਿਆ
ਅੰਬਿਕਾ ਸ਼ਰਮਾ
ਸੋਲਨ, 26 ਫਰਵਰੀ
Stunts on Solan Highway: ਸੋਲਨ-ਸ਼ਿਮਲਾ ਹਾਈਵੇਅ 'ਤੇ ਸ਼ਾਮਲੇਚ ਵਿਖੇ ਖਤਰਨਾਕ ਮੋਟਰਸਾਈਕਲ ਸਟੰਟ ਕਰਨ ਵਾਲੇ ਸ਼ਿਮਲਾ ਦੇ ਇੱਕ ਨੌਜਵਾਨ ਖ਼ਿਲਾਫ਼ ਸੋਲਨ ਪੁਲੀਸ ਨੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਸਟੰਟਾਂ ਨੇ ਗੈਰ-ਕਾਨੂੰਨੀ ਗਤੀਵਿਧੀਆਂ ਦੀ ਆਮ ਨਿਗਰਾਨੀ ਦੌਰਾਨ ਸੋਲਨ ਸਾਈਬਰ ਸੈੱਲ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਇਸ ’ਤੇ 25 ਫਰਵਰੀ ਨੂੰ ਸਾਈਬਰ ਸੈੱਲ ਦੇ ਅਧਿਕਾਰੀ ਨੇ ਮੰਜੁਲ ਪਨਾਟੂ (Manjul Pnatu) ਨਾਮੀ ਨੌਜਵਾਨ ਦੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਲੱਭਿਆ। ਵੀਡੀਓ ਵਿੱਚ ਉਸਨੂੰ ਸੋਲਨ ਦੇ ਨੇੜੇ ਕੌਮੀ ਸ਼ਾਹਰਾਹ-5 (National Highway-5, close to Solan) 'ਤੇ ਸ਼ਾਮਲੇਚ ਸੁਰੰਗ (Shamlech tunnel) ਦੇ ਨੇੜੇ ਆਪਣੀ ਮੋਟਰਸਾਈਕਲ 'ਤੇ ਖ਼ਤਰਨਾਕ ਸਟੰਟ ਕਰਦੇ ਦਿਖਾਇਆ ਗਿਆ ਸੀ।
ਨਤੀਜੇ ਵਜੋਂ, ਪੁਲੀਸ ਨੇ ਉਸ ਵਿਰੁੱਧ ਬੀਐਨਐਸ ਦੀ ਧਾਰਾ 281 ਅਤੇ 125 ਦੇ ਤਹਿਤ ਤੇਜ਼ ਅਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਲਈ ਮਾਮਲਾ ਦਰਜ ਕੀਤਾ।
ਸ਼ਿਮਲਾ ਜ਼ਿਲ੍ਹੇ ਦੇ ਜੁੱਬਲ ਦੇ ਢਾਡੀ ਗੁੰਸਾ ਪਿੰਡ ਦੇ ਰਹਿਣ ਵਾਲੇ ਮੰਜੁਲ ਦਾ ਪੁਰਾਣਾ ਰਿਕਾਰਡ ਵੀ ਇਸੇ ਤਰ੍ਹਾਂ ਦੇ ਖਤਰਨਾਕ ਸਟੰਟ ਕਰਨ ਦਾ ਪਾਇਆ ਗਿਆ ਹੈ। ਜਾਂਚ ਤੋਂ ਪਤਾ ਲੱਗਾ ਕਿ ਉਸਨੇ 24 ਫਰਵਰੀ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਅਜਿਹੇ ਸਟੰਟਾਂ ਦਾ ਇੱਕ ਹੋਰ ਵੀਡੀਓ ਵੀ ਪੋਸਟ ਕੀਤੀ ਸੀ।