ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਦਿਆਰਥਣਾਂ ਨੇ ਮੋਦੀ ਨੂੰ ਬੰਨ੍ਹੀ ਰੱਖੜੀ

ਪ੍ਰਧਾਨ ਮੰਤਰੀ ਨੇ ਵਧਾਈ ਸੰਦੇਸ਼ ਦੀ ਵੀਡੀਓ ਅੈਕਸ ’ਤੇ ਕੀਤੀ ਸਾਂਝੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਰਿਹਾਇਸ਼ ਉੱਤੇ ਰੱਖੜੀ ਮੌਕੇ ਬੱਚੀ ਨਾਲ ਲਾਡ ਲਡਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਰਿਹਾਇਸ਼ ’ਤੇ ਰੱਖੜੀ ਦਾ ਤਿਉਹਾਰ ਮਨਾਇਆ। ਇਸ ਦੌਰਾਨ ਸਕੂਲੀ ਵਿਦਿਆਰਥਣਾਂ ਅਤੇ ਅਧਿਆਤਮਿਕ ਸੰਸਥਾ ‘ਬ੍ਰਹਮ ਕੁਮਾਰੀ’ ਦੀਆਂ ਮੈਂਬਰਾਂ ਨੇ ਉਨ੍ਹਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੀ। ਮੋਦੀ ਨੇ ਇਸ ਦੀ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਵਿਦਿਆਰਥਣਾਂ ਨੇ ਖੁਸ਼ੀ ਅਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ।

ਵੀਡੀਓ ਵਿੱਚ ਵਿਦਿਆਰਥਣ ਨੇ ਮੋਦੀ ਨੂੰ ‘ਯੋਧਾ ਅਤੇ ਰੱਖਿਅਕ’ ਆਖਿਆ, ਜਦਕਿ ਕੁਝ ਨੇ ‘ਅਪਰੇਸ਼ਨ ਸਿੰਧੂਰ’ ਦਾ ਜ਼ਿਕਰ ਕੀਤਾ। ਇੱਕ ਵਿਦਿਆਰਥਣ ਨੇ ਕਿਹਾ ਕਿ ਉਹ ‘ਮੋਦੀ ਅੰਕਲ’ ਲਈ ਮੋਰ ਵਾਲੀ ਰੱਖੜੀ ਲੈ ਕੇ ਆਈ ਹੈ, ਜਦਕਿ ਇੱਕ ਹੋਰ ਨੇ ਉਨ੍ਹਾਂ ਵਾਂਗ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਨੇ ਇੱਕ ਵਿਦਿਆਰਥਣ ਦੀ ਵਿਸ਼ੇਸ਼ ਤਾਰੀਫ਼ ਕੀਤੀ, ਜਿਸ ਨੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦੇ ਜ਼ਿਕਰ ਵਾਲੀ ਕਵਿਤਾ ਸੁਣਾਈ। ਮੋਦੀ ਨੇ ਐਕਸ ’ਤੇ ਦੇਸ਼ ਵਾਸੀਆਂ ਨੂੰ ਰੱਖੜੀ ਦੀ ਵਧਾਈ ਦਿੱਤੀ। ਉਨ੍ਹਾਂ ਵੀਡੀਓ ਸਾਂਝੀ ਕਰਦਿਆਂ ਕਿਹਾ, ‘ਅੱਜ ਰੱਖੜੀ ਦੇ ਬਹੁਤ ਹੀ ਖਾਸ ਜਸ਼ਨ ਦੀਆਂ ਝਲਕੀਆਂ ਪੇਸ਼ ਹਨ। ਨਾਰੀ ਸ਼ਕਤੀ ਦੇ ਨਿਰੰਤਰ ਵਿਸ਼ਵਾਸ ਅਤੇ ਪਿਆਰ ਲਈ ਧੰਨਵਾਦ।’ ਇਸੇ ਤਰ੍ਹਾਂ ਰਾਸ਼ਟਰਪਤੀ ਦਰੋਪਦੀ ਮੁਰਮੂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਸਮੇਤ ਹੋਰ ਆਗੂਆਂ ਨੇ ਵੀ ਦੇਸ਼ ਵਾਸੀਆਂ ਨੂੰ ਰੱਖੜੀ ਦੀ ਵਧਾਈ ਦਿੱਤੀ ਹੈ। ਇਸ ਦੌਰਾਨ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦੀਆਂ ਨੂੰ ਵੀ ਉਨ੍ਹਾਂ ਦੀਆਂ ਭੈਣਾਂ ਨੇ ਰੱਖੜੀਆਂ ਬੰਨ੍ਹੀਆਂ। ਜੇਲ੍ਹ ਪ੍ਰਸ਼ਾਸਨ ਨੇ ਇਸ ਮੌਕੇ ਖਾਸ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਕਈ ਕੈਦੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਾਵੁਕ ਵੀ ਹੋਏ। ਇਸੇ ਤਰ੍ਹਾਂ ਸਰਹੱਦਾਂ ’ਤੇ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਵੀ ਵਿਦਿਆਰਥਣਾਂ ਅਤੇ ਸਮਾਜ ਸੇਵੀ ਸੰਥਾਵਾਂ ਦੀਆਂ ਮੈਂਬਰਾਂ ਵੱਲੋਂ ਰੱਖੜੀ ਬੰਨ੍ਹੀ ਗਈ।

Advertisement

Advertisement