ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰੀਖਿਆ ਦੇਣ ਲਈ ਹੈਲੀਕਾਪਟਰ ’ਤੇ ਪੁੱਜੇ ਵਿਦਿਆਰਥੀ

ਰਾਜਸਥਾਨ ਦੇ ਚਾਰ ਬੀ.ਐੱਡ ਵਿਦਿਆਰਥੀਆਂ ਨੇ ਉਤਰਾਖੰਡ ਦੇ ਮਨਸਿਆਰੀ ਵਿੱਚ ਆਪਣੇ ਪ੍ਰੀਖਿਆ ਕੇਂਦਰ ਤੱਕ ਪਹੁੰਚਣ ਲਈ ਹੈਲੀਕਾਪਟਰ ਕਿਰਾਏ ’ਤੇ ਲਿਆ। ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਸਨ, ਜਿਸ ਕਰਕੇ ਉਨ੍ਹਾਂ ਨੇ ਇਹ ਫ਼ੈਸਲਾ ਲਿਆ। ਰਾਜਸਥਾਨ...
Advertisement

ਰਾਜਸਥਾਨ ਦੇ ਚਾਰ ਬੀ.ਐੱਡ ਵਿਦਿਆਰਥੀਆਂ ਨੇ ਉਤਰਾਖੰਡ ਦੇ ਮਨਸਿਆਰੀ ਵਿੱਚ ਆਪਣੇ ਪ੍ਰੀਖਿਆ ਕੇਂਦਰ ਤੱਕ ਪਹੁੰਚਣ ਲਈ ਹੈਲੀਕਾਪਟਰ ਕਿਰਾਏ ’ਤੇ ਲਿਆ। ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਸਨ, ਜਿਸ ਕਰਕੇ ਉਨ੍ਹਾਂ ਨੇ ਇਹ ਫ਼ੈਸਲਾ ਲਿਆ। ਰਾਜਸਥਾਨ ਦੇ ਬਾਲੋਤਰਾ ਕਸਬੇ ਦੇ ਰਹਿਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੇ ਉਤਰਾਖੰਡ ਓਪਨ ਯੂਨੀਵਰਸਿਟੀ ਦੀ ਪ੍ਰੀਖਿਆ ਦੇਣ ਲਈ ਮਨਸਿਆਰੀ ਦੇ ਆਰ ਐੱਸ ਟੋਲੀਆ ਪੀ ਜੀ ਕਾਲਜ ਪਹੁੰਚਣਾ ਸੀ। ਵਿਦਿਆਰਥੀਆਂ ਵਿੱਚੋਂ ਇੱਕ ਓਮਾਰਾਮ ਜਾਟ ਨੇ ਦੱਸਿਆ, ‘ਜਦੋਂ ਅਸੀਂ 31 ਅਗਸਤ ਨੂੰ ਹਲਦਵਾਨੀ ਪਹੁੰਚੇ, ਤਾਂ ਸਾਨੂੰ ਪਤਾ ਲੱਗਿਆ ਕਿ ਢਿੱਗਾਂ ਡਿੱਗਣ ਕਾਰਨ ਮਨਸਿਆਰੀ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਬੰਦ ਹਨ। ਸਾਨੂੰ ਲੱਗਿਆ ਕਿ ਅਸੀਂ ਪ੍ਰੀਖਿਆ ਨਹੀਂ ਦੇ ਸਕਾਂਗੇ।’ ਓਮਾਰਾਮ ਨੇ ਦੱਸਿਆ ਕਿ ਫਿਰ ਉਨ੍ਹਾਂ ਨੂੰ ਇੱਕ ਕੰਪਨੀ ਬਾਰੇ ਪਤਾ ਲੱਗਿਆ, ਜੋ ਹਲਦਵਾਨੀ ਤੇ ਮਨਸਿਆਰੀ ਵਿਚਾਲੇ ਹੈਲੀਕਾਪਟਰ ਸੇਵਾ ਦਿੰਦੀ ਹੈ।

Advertisement
Advertisement
Show comments