ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਜਰਾਤ ਦੇ ਕਈ ਇਲਾਕਿਆਂ ’ਚ ਹਡ਼੍ਹਾਂ ਜਿਹੇ ਹਾਲਾਤ

ਅੈੱਨਡੀਆਰਅੈੱਫ ਤੇ ਅੈੱਸਡੀਆਰਅੈੱਫ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁੱਟੀਆਂ
ਸੂਰਤ ’ਚ ਇੱਕ ਸਡ਼ਕ ਤੋਂ ਮੀਂਹ ਦਾ ਪਾਣੀ ਕੱਢਣ ’ਚ ਜੁਟੇ ਮਿਉਂਸਿਪਲ ਕਾਰਪੋਰੇਸ਼ਨ ਦੇ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਅਹਿਮਦਾਬਾਦ, 2 ਜੁਲਾਈ

ਗੁਜਰਾਤ ’ਚ ਭਾਰੀ ਮੀਂਹ ਕਾਰਨ ਜਿੱਥੇ ਕਈ ਇਲਾਕਿਆਂ ਵਿੱਚ ਹਡ਼੍ਹਾਂ ਜਿਹੇ ਹਾਲਾਤ ਬਣ ਗਏ ਹਨ, ਉੱਥੇ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਹੈ। ਸੂਬੇ ਦੇ ਅੈਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਵਲਸਾਡ ਤੇ ਨਵਸਾਰੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ ਜਿੱਥੇ ਕਈ ਪਿੰਡਾਂ ਦਾ ਸਡ਼ਕਾਂ ਨਾਲੋਂ ਸੰਪਰਕ ਟੁੱਟ ਗਿਆ ਉੱਥੇ ਕਈ ਥਾਈਂ ਹਡ਼੍ਹਾਂ ਦੇ ਪਾਣੀ ਕਾਰਨ ਸਡ਼ਕਾਂ ਹੀ ਵਹਿ ਗਈਆਂ। ਅੈੱਨਡੀਆਰਅੈੱਫ ਤੇ ਅੈੱਸਡੀਆਰਅੈੱਫ ਦੀਆਂ ਟੀਮਾਂ ਫਸੇ ਹੋਏ ਲੋਕਾਂ ਨੂੰ ਬਚਾਉਣ ਦੇ ਕਾਰਜਾਂ ’ਚ ਜੁਟੀਆਂ ਹੋਈਆਂ ਹਨ। ਪੁਲੀਸ ਮੁਤਾਬਕ ਜਾਮਨਗਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਰਿਹਾ ਹੈ, ਜਿੱਥੇ ਹੁਣ ਤੱਕ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਸੂਬੇ ਵਿੱਚ 32 ਮਿਲੀਮੀਟਰ ਅੌਸਤ ਮੀਂਹ ਪੈ ਚੁੱਕਾ ਹੈ ਜਦਕਿ ਵਲਸਾਡ ਦੇ ਧਰਮਪੁਰ ਤਾਲੁਕਾ ਵਿੱਚ ਸਭ ਤੋਂ ਵੱਧ 234 ਮਿਲੀਮੀਟਰ ਮੀਂਹ ਪਿਆ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ। -ਪੀਟੀਆਈ

Advertisement

ਮੁੱਖ ਮੰਤਰੀ ਪਟੇਲ ਵੱਲੋਂ ਜਾਮਨਗਰ ਦਾ ਦੌਰਾ

ਜਾਮਨਗਰ (ਗੁਜਰਾਤ): ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਜਾਮਨਗਰ ਸ਼ਹਿਰ ਵਿੱਚ ਭਾਰੀ ਮੀਂਹ ਕਾਰਨ ਆਏ ਹਡ਼੍ਹਾਂ ਤੋਂ ਪ੍ਰਭਾਵਿਤ ਹੋਏ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।- ਏਅੈੱਨਆਈ

ਸਾਰੇ ਮੁਲਕ ’ਚ ਮੌਨਸੂਨ ਛੇ ਦਿਨ ਪਹਿਲਾਂ ਪੁੱਜਾ

ਨਵੀਂ ਦਿੱਲੀ: ਭਾਰਤ ਦੇ ਮੌਸਮ ਵਿਭਾਗ ਨੇ ਅੱਜ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਨੇ ਆਮ ਨਾਲੋਂ ਛੇ ਦਿਨ ਪਹਿਲਾਂ ਪੂਰੇ ਮੁਲਕ ’ਚ ਦਸਤਕ ਦੇ ਦਿੱਤੀ ਹੈ। ਹੁਣ ਇਹ ਰਾਜਸਥਾਨ, ਪੰਜਾਬ ਤੇ ਹਰਿਆਣਾ ਦੇ ਬਾਕੀ ਰਹਿੰਦੇ ਹਿੱਸਿਆਂ ਵਿੱਚ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ 8 ਜੁਲਾਈ ਤੋਂ ਪਹਿਲਾਂ ਹੀ ਮੌਨਸੂਨ ਪੂਰੇ ਮੁਲਕ ਵਿੱਚ ਪੁੱਜ

ਚੁੱਕਾ ਹੈ।

Advertisement
Tags :
heavy Rain Gujratਇਲਾਕਿਆਂਹਡ਼੍ਹਾਂਹਾਲਾਤਗੁਜਰਾਤਜਿਹੇ
Show comments