ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਹੇਠਾਂ ਖਿਸਕਿਆ

ਮੁੰਬਈ, 19 ਫਰਵਰੀ ਸ਼ੁਰੂਆਤੀ ਕਾਰੋਬਾਰ ’ਚ ਫਾਰਮਾ ਅਤੇ ਆਈਟੀ ਸੈਕਟਰਾਂ ’ਚ ਵਿਕਰੀ ਅਤੇ ਮਿਲੇ-ਜੁਲੇ ਆਲਮੀ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਭਾਰਤੀ ਬੈਂਚਮਾਰਕ ਸੂਚਕ ਹੇਠਲੇ ਪੱਧਰ ’ਤੇ ਖੁੱਲ੍ਹੇ। ਸਵੇਰੇ 9:31 ਵਜੇ ਦੇ ਕਰੀਬ ਸੈਂਸੈਕਸ 271.06 ਅੰਕ ਜਾਂ 0.36 ਫੀਸਦੀ ਹੇਠਾਂ 75,696.33 ’ਤੇ...
Advertisement

ਮੁੰਬਈ, 19 ਫਰਵਰੀ

ਸ਼ੁਰੂਆਤੀ ਕਾਰੋਬਾਰ ’ਚ ਫਾਰਮਾ ਅਤੇ ਆਈਟੀ ਸੈਕਟਰਾਂ ’ਚ ਵਿਕਰੀ ਅਤੇ ਮਿਲੇ-ਜੁਲੇ ਆਲਮੀ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਭਾਰਤੀ ਬੈਂਚਮਾਰਕ ਸੂਚਕ ਹੇਠਲੇ ਪੱਧਰ ’ਤੇ ਖੁੱਲ੍ਹੇ। ਸਵੇਰੇ 9:31 ਵਜੇ ਦੇ ਕਰੀਬ ਸੈਂਸੈਕਸ 271.06 ਅੰਕ ਜਾਂ 0.36 ਫੀਸਦੀ ਹੇਠਾਂ 75,696.33 ’ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਨਿਫਟੀ 88 ਅੰਕ ਜਾਂ 0.38 ਫੀਸਦੀ ਡਿੱਗ ਕੇ 22,857.30 ’ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਦਾ ਮਿੱਡਕੈਪ 100 ਇੰਡੈਕਸ 384.55 ਅੰਕ ਜਾਂ 0.77 ਫੀਸਦੀ ਦੀ ਗਿਰਾਵਟ ਤੋਂ ਬਾਅਦ 49,366.90 ’ਤੇ ਕਾਰੋਬਾਰ ਕਰ ਰਿਹਾ ਸੀ।

Advertisement

ਇਸ ਦੌਰਾਨ ਮਹਿੰਦਰਾ, ਟੀਸੀਐੱਸ, ਐੱਮਐਂਡਐੱਮ, ਪਾਵਰ ਗ੍ਰਿੱਡ, ਆਈਸੀਆਈ ਬੈਂਕ, ਜ਼ੋਮੈਟੋ, ਇੰਫੋਸਿਸ ਅਤੇ ਹਿੰਦੁਸਤਾਨ ਯੂਨੀਲੀਵਰ ਸਭ ਤੋਂ ਵੱਧ ਗਿਰਾਵਟ ਵਾਲੇ ਸਨ, ਜਦੋਂ ਕਿ ਐੱਨਟੀਪੀਸੀ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਐੱਲਐਂਡਟੀ ਅਤੇ ਐੱਸਬੀਆਈ 0.05 ਤੋਂ 4.54 ਫੀਸਦੀ ਤੱਕ ਵਧੇ।

ਉਧਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 18 ਫਰਵਰੀ ਨੂੰ 4,786.56 ਕਰੋੜ ਰੁਪਏ ਦੀਆਂ ਇਕੁਇਟੀਜ਼ ਖਰੀਦੀਆਂ ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ ਲਗਾਤਾਰ 10ਵੇਂ ਸੈਸ਼ਨ ਲਈ ਆਪਣੀ ਖਰੀਦਦਾਰੀ ਦਾ ਸਿਲਸਿਲਾ ਵਧਾਇਆ, ਜਿਸ ਨਾਲ 18 ਫ਼ਰਵਰੀ ਨੂੰ 932 ਕਰੋੜ ਰੁਪਏ ਦੀਆਂ ਇਕੁਇਟੀਜ਼ ਹਾਸਲ ਕੀਤੀਆਂ। -ਆਈਏਐਨਐਸ

Advertisement
Tags :
Indian Stock MarketStock marketStock Market Today:Stock Market Update