Stock Market: ਸੈਂਸੈਕਸ ’ਚ 1 ਫੀਸਦੀ ਤੋਂ ਵੱਧ ਦਾ ਉਛਾਲ
ਮੁੰਬਈ, 5 ਮਾਰਚ ਯੂਟਿਲਿਟੀਜ਼ ਅਤੇ ਪਾਵਰ ਸ਼ੇਅਰਾਂ ਵਿੱਚ ਖਰੀਦਦਾਰੀ ਅਤੇ ਆਲਮੀ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਦੇ ਚਲਦਿਆਂ ਬੁੱਧਵਾਰ ਨੂੰ ਬੈਂਚਮਾਰਕ ਬੀਐੱਸਈ ਸੈਂਸੈਕਸ ਵਿੱਚ 740 ਅੰਕਾਂ ਦਾ ਵਾਧਾ ਹੋਇਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 740.30 ਅੰਕ ਜਾਂ 1.01 ਫੀਸਦੀ ਵਧ...
Advertisement
ਮੁੰਬਈ, 5 ਮਾਰਚ
ਯੂਟਿਲਿਟੀਜ਼ ਅਤੇ ਪਾਵਰ ਸ਼ੇਅਰਾਂ ਵਿੱਚ ਖਰੀਦਦਾਰੀ ਅਤੇ ਆਲਮੀ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਦੇ ਚਲਦਿਆਂ ਬੁੱਧਵਾਰ ਨੂੰ ਬੈਂਚਮਾਰਕ ਬੀਐੱਸਈ ਸੈਂਸੈਕਸ ਵਿੱਚ 740 ਅੰਕਾਂ ਦਾ ਵਾਧਾ ਹੋਇਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 740.30 ਅੰਕ ਜਾਂ 1.01 ਫੀਸਦੀ ਵਧ ਕੇ 73,730.23 ’ਤੇ ਬੰਦ ਹੋਇਆ। ਆਪਣੀ 10 ਦਿਨਾਂ ਦੀ ਗਿਰਾਵਟ ਦੇ ਰਿਕਾਰਡ ਨੂੰ ਘਟਾਉਂਦੇ ਹੋਏ NSE ਨਿਫਟੀ 254.65 ਅੰਕ ਜਾਂ 1.15 ਪ੍ਰਤੀਸ਼ਤ ਦੀ ਤੇਜ਼ੀ ਨਾਲ 22,337.30 ’ਤੇ ਬੰਦ ਹੋਇਆ।
Advertisement
ਸੈਂਸੈਕਸ ਪੈਕ ਤੋਂ ਅਡਾਨੀ ਪੋਰਟਸ, ਟਾਟਾ ਸਟੀਲ, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ, ਐੱਨਟੀਪੀਸੀ, ਟੈੱਕ ਮਹਿੰਦਰਾ, ਟਾਟਾ ਮੋਟਰਜ਼, ਆਈਟੀਸੀ, ਨੇਸਲੇ ਇੰਡੀਆ, ਐੱਚਸੀਐੱਲ ਟੈਕਨਾਲੋਜੀ, ਭਾਰਤੀ ਏਅਰਟੈੱਲ, ਸਟੇਟ ਬੈਂਕ ਆਫ ਇੰਡੀਆ, ਏਸ਼ੀਅਨ ਪੇਂਟਸ ਅਤੇ ਕੋਟਕ ਮਹਿੰਦਰਾ ਬੈਂਕ ਲਾਭਕਾਰੀ ਸਨ। ਬਜਾਜ ਫਾਈਨਾਂਸ, ਇੰਡਸਇੰਡ ਬੈਂਕ, ਐੱਚਡੀਐਫਸੀ ਬੈਂਕ ਅਤੇ ਜ਼ੋਮੈਟੋ ਪਿੱਛੇ ਰਹੇ। -ਪੀਟੀਆਈ
Advertisement