ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stock Market: ਸੈਂਸੈਕਸ 76000 ਦੇ ਪੱਧਰ ਤੋਂ ਹੇਠਾਂ ਡਿੱਗਿਆ

Stock Market: ਡਾਲਰ ਦੇ ਮੁਕਾਬਲੇ ਰੁਪਈਆ 27 ਪੈਸੇ ਮਜ਼ਬੂਤ
Advertisement

ਮੁੰਬਈ, 12 ਫਰਵਰੀ

ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਦੇਸ਼ੀ ਫੰਡਾਂ ਦੀ ਬੇਰੋਕ ਨਿਕਾਸੀ ਕਾਰਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਹੋਰ ਹੇਠਾਂ ਆ ਗਏ । ਬੀਐੱਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 274.56 ਅੰਕ ਡਿੱਗ ਕੇ 76,019.04 ’ਤੇ ਆ ਗਿਆ। NSE ਨਿਫ਼ਟੀ 78.45 ਅੰਕ ਡਿੱਗ ਕੇ 22,993.35 ’ਤੇ ਬੰਦ ਹੋਇਆ।

Advertisement

BSE ਬੈਂਚਮਾਰਕ ਵੀ 645.04 ਅੰਕਾਂ ਦੀ ਗਿਰਾਵਟ ਨਾਲ 76,000 ਦੇ ਪੱਧਰ ਤੋਂ ਹੇਠਾਂ 75,668.97 ’ਤੇ ਪਹੁੰਚ ਗਿਆ। 30 ਸ਼ੇਅਰਾਂ ਵਾਲੇ ਬਲੂ-ਚਿੱਪ ਪੈਕ ਤੋਂ ਮਹਿੰਦਰਾ ਐਂਡ ਮਹਿੰਦਰਾ, ਜ਼ੋਮੈਟੋ, ਰਿਲਾਇੰਸ ਇੰਡਸਟਰੀਜ਼, ਐਕਸਿਸ ਬੈਂਕ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ, ਆਈਟੀਸੀ ਅਤੇ ਅਡਾਨੀ ਪੋਰਟਸ ਸਭ ਤੋਂ ਵੱਧ ਪਿੱਛੇ ਰਹੇ। ਟਾਟਾ ਕੰਸਲਟੈਂਸੀ ਸਰਵਿਸਿਜ਼, ਇੰਫੋਸਿਸ, ਟੈੱਕ ਮਹਿੰਦਰਾ, ਐੱਚਸੀਐੱਲ ਟੈੱਕ ਅਤੇ ਹਿੰਦੁਸਤਾਨ ਯੂਨੀਲੀਵਰ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।

ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 4,486.41 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ। ਉਧਰ ਰਿਜ਼ਰਵ ਬੈਂਕ ਵੱਲੋਂ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਅਤੇ ਉਪਾਵਾਂ ਦੇ ਸਮਰਥਨ ’ਚ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 27 ਪੈਸੇ ਮਜ਼ਬੂਤ ​​ਹੋ ਕੇ 86.52 ’ਤੇ ਪਹੁੰਚ ਗਿਆ। -ਪੀਟੀਆਈ

Advertisement