Stock Market: ਨਿਵੇਸ਼ ਬਾਜ਼ਾਰਾਂ ਵਿੱਚ ਤੇਜ਼ੀ ਦੇ ਮੱਦੇਨਜ਼ਰ ਸ਼ੁਰੂਆਤੀ ਵਪਾਰ ਵਿੱਚ ਉਛਾਲ
ਅਮਰੀਕੀ ਫੈਡਰਲ ਰੇਟ ਕੱਟ ਦੀਆਂ ਉਮੀਦਾਂ ਵਿਚਾਲੇ ਵਿਸ਼ਵ ਬਾਜ਼ਾਰਾਂ ਵਿੱਚ ਤੇਜ਼ੀ ਦੇ ਮੱਦੇਨਜ਼ਰ ਵੀਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਇਕੁਇਟੀ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਵਿੱਚ ਉਛਾਲ ਆਇਆ। ਸ਼ੁਰੂਆਤੀ ਵਪਾਰ ਦੌਰਾਨ ਤਾਜ਼ਾ ਵਿਦੇਸ਼ੀ ਫੰਡਾਂ ਦੇ ਨਿਵੇਸ਼ ਨੇ ਵੀ ਬਾਜ਼ਾਰ ਦੇ ਉਤਸ਼ਾਹ...
Advertisement
ਅਮਰੀਕੀ ਫੈਡਰਲ ਰੇਟ ਕੱਟ ਦੀਆਂ ਉਮੀਦਾਂ ਵਿਚਾਲੇ ਵਿਸ਼ਵ ਬਾਜ਼ਾਰਾਂ ਵਿੱਚ ਤੇਜ਼ੀ ਦੇ ਮੱਦੇਨਜ਼ਰ ਵੀਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਇਕੁਇਟੀ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਵਿੱਚ ਉਛਾਲ ਆਇਆ।
ਸ਼ੁਰੂਆਤੀ ਵਪਾਰ ਦੌਰਾਨ ਤਾਜ਼ਾ ਵਿਦੇਸ਼ੀ ਫੰਡਾਂ ਦੇ ਨਿਵੇਸ਼ ਨੇ ਵੀ ਬਾਜ਼ਾਰ ਦੇ ਉਤਸ਼ਾਹ ਨੂੰ ਵਧਾਇਆ।
30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ ਸ਼ੁਰੂਆਤੀ ਵਪਾਰ ਵਿੱਚ 407.67 ਅੰਕ ਚੜ੍ਹ ਕੇ 83,013.10 'ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਐੱਨ.ਐੱਸ.ਈ. ਨਿਫਟੀ 104 ਅੰਕ ਚੜ੍ਹ ਕੇ 25,427.55 'ਤੇ ਪਹੁੰਚ ਗਿਆ।
Advertisement
ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਐਕਸਿਸ ਬੈਂਕ ਪਿਛਲੇ ਦਿਨ ਆਪਣੇ ਸਤੰਬਰ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰਨ ਤੋਂ ਬਾਅਦ 3 ਫੀਸਦੀ ਚੜ੍ਹ ਗਿਆ।
ਅਡਾਨੀ ਪੋਰਟਸ, ਟਾਈਟਨ, ਈਟਰਨਲ, ਕੋਟਕ ਮਹਿੰਦਰਾ ਬੈਂਕ, ਟਾਟਾ ਮੋਟਰਜ਼ ਅਤੇ ਭਾਰਤ ਇਲੈਕਟ੍ਰੋਨਿਕਸ ਵੀ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।
ਹਾਲਾਂਕਿ, ਇਨਫੋਸਿਸ, ਟਾਟਾ ਸਟੀਲ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਸਨ ਫਾਰਮਾ ਘਾਟੇ ਵਿੱਚ ਸਨ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 40 ਪੈਸੇ ਵਧ ਕੇ 87.68 'ਤੇ ਪਹੁੰਚ ਗਿਆ।
Advertisement