ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stock Market: ਸੈਂਸੈਕਸ ਅਤੇ ਨਿਫ਼ਟੀ ਵਿਚ ਉਤਰਾਅ ਚੜ੍ਹਾਅ ਜਾਰੀ

ਮੁੰਬਈ, 8 ਮਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੌਰਾਨ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਵੀਰਵਾਰ ਨੂੰ ਸਕਾਰਾਤਮਕ ਸ਼ੁਰੂਆਤ ਵਿਚ ਖੁੱਲ੍ਹੇ ਪਰ ਜਲਦੀ ਹੀ ਉਤਰਾਅ-ਚੜ੍ਹਾਅ ਵਿਚ ਬਦਲ ਗਏ। ਉਧਰ ਵਧਦੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਨਿਵੇਸ਼ਕ ਬਜ਼ਾਰ ਤੋਂ ਪਾਸੇ ਰਹੇ। 30-ਸ਼ੇਅਰਾਂ ਵਾਲਾ...
Advertisement

ਮੁੰਬਈ, 8 ਮਈ

ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੌਰਾਨ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਵੀਰਵਾਰ ਨੂੰ ਸਕਾਰਾਤਮਕ ਸ਼ੁਰੂਆਤ ਵਿਚ ਖੁੱਲ੍ਹੇ ਪਰ ਜਲਦੀ ਹੀ ਉਤਰਾਅ-ਚੜ੍ਹਾਅ ਵਿਚ ਬਦਲ ਗਏ। ਉਧਰ ਵਧਦੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਨਿਵੇਸ਼ਕ ਬਜ਼ਾਰ ਤੋਂ ਪਾਸੇ ਰਹੇ। 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਗੇਜ ਸ਼ੁਰੂਆਤੀ ਵਪਾਰ ਵਿਚ 181.21 ਅੰਕ ਚੜ੍ਹ ਕੇ 80,927.99 'ਤੇ ਪਹੁੰਚ ਗਿਆ ਅਤੇ ਐੱਨਐੱਸਈ ਨਿਫਟੀ 32.85 ਅੰਕ ਵਧ ਕੇ 24,447.25 ’ਤੇ ਪਹੁੰਚ ਗਿਆ।

Advertisement

ਹਾਲਾਂਕਿ, ਬਾਅਦ ਵਿਚ ਦੋਵੇਂ ਬੈਂਚਮਾਰਕ ਸੂਚਕ ਅਸਥਿਰ ਰੁਝਾਨਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਫਲੈਟ ਵਪਾਰ ਕਰ ਰਹੇ ਸਨ। ਕੁੱਝ ਸਮੇਂ ਬਾਅਦ ਬੀਐੱਸਈ ਬੈਂਚਮਾਰਕ ਸੈਂਸੈਕਸ 24.31 ਅੰਕ ਡਿੱਗ ਕੇ 80,730.57 ’ਤੇ ਅਤੇ ਨਿਫ਼ਟੀ 32.20 ਅੰਕ ਡਿੱਗ ਕੇ 24,382.20 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਫਰਮਾਂ ਵਿੱਚੋਂ ਟਾਟਾ ਮੋਟਰਜ਼, ਪਾਵਰ ਗਰਿੱਡ, ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਅਡਾਨੀ ਪੋਰਟਸ, ਇੰਡਸਇੰਡ ਬੈਂਕ, ਬਜਾਜ ਫਾਈਨੈਂਸ ਅਤੇ ਸਟੇਟ ਬੈਂਕ ਆਫ਼ ਇੰਡੀਆ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿਚ ਸ਼ਾਮਲ ਸਨ। ਦੂਜੇ ਪਾਸੇ ਈਟਰਨਲ, ਆਈਟੀਸੀ, ਮਾਰੂਤੀ, ਐੱਚਡੀਐੱਫਸੀ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਪਛੜਨ ਵਾਲਿਆਂ ਵਿਚ ਸ਼ਾਮਲ ਸਨ।

ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 23 ਪੈਸੇ ਵਧ ਕੇ 84.54 ’ਤੇ ਪਹੁੰਚ ਗਿਆ। -ਪੀਟੀਆਈ

Advertisement
Tags :
Indian Stock MarketShare MarketStock market