ਸ਼ੇਅਰ ਬਾਜ਼ਾਰ ਰਿਕਾਰਡ ਹੇਠਲੇ ਪੱਧਰ ’ਤੇ ਪੁੱਜਾ
ਮੁੰਬਈ: ਬੰਬੇ ਸਟਾਕ ਐਕਸਚੇਂਜ ਦਾ ਸ਼ੇਅਰ ਸੂਚਕਅੰਕ ਸੈਂਸੈਕਸ ਅੱਜ 824 ਅੰਕ ਟੁੱਟ ਕੇ ਸੱਤ ਮਹੀਨੇ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ। ਕਮਜ਼ੋਰੀ ਦੇ ਰੁਖ਼ ਵਿਚਾਲੇ 30 ਸ਼ੇਅਰਾਂ ਵਾਲਾ ਸੈਂਸੈਕਸ 824.29 ਅੰਕ ਜਾਂ 1.08 ਫੀਸਦ ਡਿੱਗ ਕੇ 75,366.17 ਅੰਕ ’ਤੇ...
Advertisement
ਮੁੰਬਈ:
ਬੰਬੇ ਸਟਾਕ ਐਕਸਚੇਂਜ ਦਾ ਸ਼ੇਅਰ ਸੂਚਕਅੰਕ ਸੈਂਸੈਕਸ ਅੱਜ 824 ਅੰਕ ਟੁੱਟ ਕੇ ਸੱਤ ਮਹੀਨੇ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ। ਕਮਜ਼ੋਰੀ ਦੇ ਰੁਖ਼ ਵਿਚਾਲੇ 30 ਸ਼ੇਅਰਾਂ ਵਾਲਾ ਸੈਂਸੈਕਸ 824.29 ਅੰਕ ਜਾਂ 1.08 ਫੀਸਦ ਡਿੱਗ ਕੇ 75,366.17 ਅੰਕ ’ਤੇ ਬੰਦ ਹੋਇਆ। ਦੂਜੇ ਪਾਸੇ 50 ਸ਼ੇਅਰਾਂ ਵਾਲਾ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ 263.05 ਅੰਕ ਜਾਂ 1.14 ਫੀਸਦ ਦੀ ਗਿਰਾਵਟ ਨਾਲ 22,829.15 ਅੰਕ ’ਤੇ ਬੰਦ ਹੋਇਆ। ਨਿਫਟੀ ਛੇ ਜੂਨ 2024 ਮਗਰੋਂ ਪਹਿਲੀ ਵਾਰ 23 ਹਜ਼ਾਰ ਅੰਕ ਤੋਂ ਹੇਠਾਂ ਆਇਆ ਹੈ। -ਪੀਟੀਆਈ
Advertisement
Advertisement