ਦੋ ਦਿਨਾਂ ਦੀ ਤੇਜ਼ੀ ਬਾਅਦ ਸ਼ੇਅਰ ਬਾਜ਼ਾਰ ਡਿੱਗਿਆ
ਮੁੰਬਈ: ਉਤਾਰ-ਚੜ੍ਹਾਅ ਦੇ ਕਾਰੋਬਾਰੀ ਸੈਸ਼ਨ ਵਿੱਚ ਘਰੇਲੂ ਬਾਜ਼ਾਰ ਨੇ ਅੱਜ ਆਪਣੀ ਸ਼ੁਰੂਆਤੀ ਲੀਡ ਗੁਆ ਦਿੱਤੀ ਅਤੇ ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਨਿਘਾਰ ਨਾਲ ਬੰਦ ਹੋਇਆ। ਸੈਂਸੈਕਸ ਵਿੱਚ 330 ਅੰਕਾਂ ਅਤੇ ਨਿਫਟੀ ’ਚ 113 ਅੰਕਾਂ ਦਾ ਨਿਘਾਰ ਦਰਜ ਕੀਤਾ ਗਿਆ।...
Advertisement
ਮੁੰਬਈ:
ਉਤਾਰ-ਚੜ੍ਹਾਅ ਦੇ ਕਾਰੋਬਾਰੀ ਸੈਸ਼ਨ ਵਿੱਚ ਘਰੇਲੂ ਬਾਜ਼ਾਰ ਨੇ ਅੱਜ ਆਪਣੀ ਸ਼ੁਰੂਆਤੀ ਲੀਡ ਗੁਆ ਦਿੱਤੀ ਅਤੇ ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਨਿਘਾਰ ਨਾਲ ਬੰਦ ਹੋਇਆ। ਸੈਂਸੈਕਸ ਵਿੱਚ 330 ਅੰਕਾਂ ਅਤੇ ਨਿਫਟੀ ’ਚ 113 ਅੰਕਾਂ ਦਾ ਨਿਘਾਰ ਦਰਜ ਕੀਤਾ ਗਿਆ। ਬੀਐੱਸਈ ਦਾ 30 ਸ਼ੇਅਰਾਂ ’ਤੇ ਆਧਾਰਿਤ ਮਾਣਕ ਸੂਚਕਅੰਕ ਸੈਂਸੈਕਸ 329.92 ਅੰਕ ਮਤਲਬ 0.43 ਫੀਸਦ ਡਿੱਗ ਕੇ 76,190.46 ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਮਾਣਕ ਸੂਚਕਅੰਕ ਨਿਫਟੀ ਵੀ 113.15 ਅੰਕ ਮਤਲਬ 0.49 ਫੀਸਦ ਡਿੱਗ ਕੇ 23,092.20 ’ਤੇ ਬੰਦ ਹੋਇਆ। -ਪੀਟੀਆਈ
Advertisement
Advertisement