ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ’ਚ ਗਿਰਾਵਟ

ਮੁੰਬਈ, 9 ਜੁਲਾਈ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਦੇ ਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ’ਚ ਗਿਰਾਵਟ ਦਰਜ ਕੀਤੀ ਗਈ। ਵਿਸ਼ਵ ਪੱਧਰ ’ਤੇ ਮਿਲੇ-ਜੁਲੇ ਰੁਝਾਨਾਂ ਅਤੇ ਨਿਵੇਸ਼ਕਾਂ ਦੀ ਟੈਰਿਫ ਚਿੰਤਾਵਾਂ ਅਤੇ ਪਹਿਲੀ ਤਿਮਾਹੀ ਦੇ ਨਤੀਜਿਆਂ ਦੇ ਆਗਾਜ਼ ਕਾਰਨ ਸਾਵਧਾਨੀ...
Advertisement

ਮੁੰਬਈ, 9 ਜੁਲਾਈ

ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਦੇ ਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ’ਚ ਗਿਰਾਵਟ ਦਰਜ ਕੀਤੀ ਗਈ। ਵਿਸ਼ਵ ਪੱਧਰ ’ਤੇ ਮਿਲੇ-ਜੁਲੇ ਰੁਝਾਨਾਂ ਅਤੇ ਨਿਵੇਸ਼ਕਾਂ ਦੀ ਟੈਰਿਫ ਚਿੰਤਾਵਾਂ ਅਤੇ ਪਹਿਲੀ ਤਿਮਾਹੀ ਦੇ ਨਤੀਜਿਆਂ ਦੇ ਆਗਾਜ਼ ਕਾਰਨ ਸਾਵਧਾਨੀ ਵਧੀ ਹੈ।

Advertisement

ਇਸ ਦੌਰਾਨ 30 ਸ਼ੇਅਰਾਂ ਵਾਲਾ BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 170.42 ਅੰਕ ਡਿੱਗ ਕੇ 83,542.09 ’ਤੇ ਆ ਗਿਆ। 50 ਸ਼ੇਅਰਾਂ ਵਾਲਾ NSE ਨਿਫਟੀ 44.35 ਅੰਕ ਡਿੱਗ ਕੇ 25,478.15 ’ਤੇ ਕਾਰੋਬਾਰ ਕਰ ਰਿਹਾ ਸੀ।

ਸੈਂਸੈਕਸ ਦੀਆਂ ਕੰਪਨੀਆਂ ’ਚੋਂ ਲਾਰਸਨ ਐਂਡ ਟੂਬਰੋ, ਟਾਟਾ ਸਟੀਲ, ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਸੀ.ਐੱਲ. ਟੈੱਕ, ਇਨਫੋਸਿਸ ਅਤੇ ਕੋਟਕ ਮਹਿੰਦਰਾ ਬੈਂਕ ਨੁਕਸਾਨ ’ਚ ਰਹੇ। ਜਦੋਂ ਕਿ ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ, ਮਾਰੂਤੀ ਅਤੇ ਟਾਈਟਨ ਲਾਭ ’ਚ ਰਹੇ।

ਉੱਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 17 ਪੈਸੇ ਡਿੱਗ ਕੇ 85.90 ’ਤੇ ਆ ਗਿਆ। -ਪੀਟੀਆਈ

Advertisement