ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਟਿੰਗ ਅਪਰੇਸ਼ਨ: ਹਰੀਸ਼ ਰਾਵਤ ਸਣੇ ਚਾਰ ਜਣਿਆਂ ਨੂੰ ਆਵਾਜ਼ ਦੇ ਨਮੂਨੇ ਦੇਣ ਦੇ ਆਦੇਸ਼

ਦੇਹਰਾਦੂਨ, 18 ਜੁਲਾਈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਲ 2016 ਦੇ ‘ਸਟਿੰਗ ਆਪਰੇਸ਼ਨ’ ਮਾਮਲੇ ਵਿੱਚ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਸਮੇਤ ਚਾਰ ਆਗੂਆਂ ਨੂੰ ਆਵਾਜ਼ ਦੇ ਨਮੂਨੇ ਦੇਣ ਦੇ ਆਦੇਸ਼ ਦਿੱਤੇ ਹਨ। ਵਿਸ਼ੇਸ਼ ਜੱਜ ਧਰਮਿੰਦਰ ਅਧਿਕਾਰੀ ਵੱਲੋਂ ਅੱਜ...
ਹਰੀਸ਼ ਰਾਵਤ।
Advertisement

ਦੇਹਰਾਦੂਨ, 18 ਜੁਲਾਈ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਲ 2016 ਦੇ ‘ਸਟਿੰਗ ਆਪਰੇਸ਼ਨ’ ਮਾਮਲੇ ਵਿੱਚ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਸਮੇਤ ਚਾਰ ਆਗੂਆਂ ਨੂੰ ਆਵਾਜ਼ ਦੇ ਨਮੂਨੇ ਦੇਣ ਦੇ ਆਦੇਸ਼ ਦਿੱਤੇ ਹਨ। ਵਿਸ਼ੇਸ਼ ਜੱਜ ਧਰਮਿੰਦਰ ਅਧਿਕਾਰੀ ਵੱਲੋਂ ਅੱਜ ਸੀਨੀਅਰ ਕਾਂਗਰਸ ਆਗੂ ਰਾਵਤ, ਸੂਬੇ ਦੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ, ਦੁਆਰਹਟ ਦੇ ਕਾਂਗਰਸੀ ਵਿਧਾਇਕ ਮਦਾਨ ਬਿਸ਼ਟ ਦੇ ਨਾਲ ਨਾਲ ਕਥਿਤ ਸਟਿੰਗ ਆਪਰੇਸ਼ਨ ਕਰਨ ਵਾਲੇ ਤੇ ਖਾਨਪੁਰ ਤੋਂ ਆਜ਼ਾਦ ਵਿਧਾਇਕ ਉਮੇਸ਼ ਯਾਦਵ ਨੂੰ ਆਪਣੀ ਆਵਾਜ਼ ਦੇ ਨਮੂਨੇ ਦੇਣ ਦਾ ਹੁਕਮ ਦਿੱਤਾ ਗਿਆ ਹੈ। ਕੇਂਦਰੀ ਜਾਂਚ ਏਜੰਸੀ (ਸੀਬੀਆਈ) ਇਨ੍ਹਾਂ ਆਗੂਆਂ ਨੂੰ ਵੱਖਰੇ ਤੌਰ ’ਤੇ ਨੋਟਿਸ ਜਾਰੀ ਕਰ ਕੇ ਦੱਸੇਗੀ ਕਿ ਉਨ੍ਹਾਂ ਦੀ ਆਵਾਜ਼ ਦੇ ਨਮੂਨੇ ਕਦੋਂ ਅਤੇ ਕਿੱਥੇ ਲਏ ਜਾਣਗੇ। -ਪੀਟੀਆਈ

Advertisement

Advertisement
Tags :
ਅਪਰੇਸ਼ਨਆਦੇਸ਼ਆਵਾਜ਼ਸਟਿੰਗਹਰੀਸ਼ਜਣਿਆਂਨਮੂਨੇਰਾਵਤ