ਭਗਦੜ ਮਾਮਲਾ: ਵਿਜੈ ਦੀ ਰੈਲੀ ’ਚ ਹੋਇਆ ਨਿਯਮਾਂ ਦਾ ਉਲੰਘਣ: ਤਾਮਿਲਨਾਡੂ ਸਰਕਾਰ
Stampede: TN govt shows videos of TVK cadres breaking cordon and running in Karur. PTI ਤਾਮਿਲਨਾਡੂ ਦੇ ਕਰੂਰ ਵਿਚ ਭਗਦੜ ਮਾਮਲੇ ਵਿਚ ਸੂਬਾ ਸਰਕਾਰ ਨੇ ਟੀ ਵੀ ਕੇ ਦੀ ਪਾਰਟੀ ਤੇ ਪ੍ਰਬੰਧਕਾਂ ’ਤੇ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ਲਾਏ ਹਨ। ਸਰਕਾਰ ਨੇ ਇਸ ਰੈਲੀ ਦੀਆਂ ਅੱਜ ਵੀਡੀਓਜ਼ ਜਾਰੀ ਕੀਤੀਆਂ ਜਿਸ ਵਿਚ ਨਿਯਮਾਂ ਦਾ ਉਲੰਘਣ ਸਪਸ਼ਟ ਦਰਸਾਇਆ ਗਿਆ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੈਲੀ ਵਿਚ ਭੀੜ ਵਧਦੀ ਦੇਖ ਕੇ ਪੁਲੀਸ ਨੇ ਟੀ ਵੀ ਕੇ ਦੇ ਪ੍ਰਬੰਧਕਾਂ ਨੂੰ ਕਿਹਾ ਸੀ ਕਿ ਅਦਾਕਾਰ ਤੇ ਆਗੂ ਵਿਜੈ ਦੀ ਗੱਡੀ ਨੂੰ 50 ਮੀਟਰ ਅੱਗੇ ਲਿਜਾਇਆ ਜਾਵੇ ਪਰ ਪ੍ਰਬੰਧਕਾਂ ਨੇ ਪੁਲੀਸ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਵੀਡੀਓ ਵਿਚ ਦਰਸਾਇਆ ਗਿਆ ਹੈ ਕਿ ਕਿਵੇਂ ਟੀ ਵੀ ਕੇ ਦੇ ਸਮਰਥਕ ਤੇ ਕਾਰਕੁਨ ਪੁਲੀਸ ਘੇਰਾ ਤੋੜ ਕੇ ਅੱਗੇ ਵੱਧ ਰਹੇ ਹਨ ਤੇ ਨਿਯਮਾਂ ਦਾ ਉਲੰਘਣ ਕਰ ਰਹੇ ਹਨ। ਸਰਕਾਰ ਨੇ ਕਿਹਾ ਕਿ ਉਨ੍ਹਾਂ ਨੇ ਰੈਲੀ ਸਥਾਨ ਦੀ ਬਿਜਲੀ ਨਹੀਂ ਕੱਟੀ ਸਗੋਂ ਭੀੜ ਜਨਰੇਟਰਾਂ ਵਾਲੇ ਪਾਸੇ ਜਾਂਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਵੱਡੀ ਗਿਣਤੀ ਲੋਕ ਸਵੇਰ ਤੋਂ ਇਕੱਠੇ ਹੋਏ ਸਨ ਤੇ ਦੁਪਹਿਰ ਵੇਲੇ ਭੀੜ ਵਧ ਗਈ ਤੇ ਲੋਕਾਂ ਨੂੰ ਡੀਹਾਈਡਰੇਸ਼ਨ ਆਦਿ ਦੀ ਸਮੱਸਿਆ ਆਈ।