ਹਿੰਦ ਮਹਾਸਾਗਰ ’ਚ ਸਥਿਰਤਾ ਯਕੀਨੀ ਹੋਵੇ: ਡੋਵਾਲ
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਆਲਮੀ ਸੁਰੱਖਿਆ ਹਲਾਤ ਨੂੰ ‘ਚੁਣੌਤੀਪੂਰਨ’ ਕਰਾਰ ਦਿੱਤਾ ਅਤੇ ਹਿੰਦ ਮਹਾਸਾਗਰ ਖੇਤਰ ਦੇ ਮੁਲਕਾਂ ਨੂੰ ਸਮੁੰਦਰੀ ਖੇਤਰ ਦੀ ‘ਰੱਖਿਆ, ਸੁਰੱਖਿਆ ਤੇ ਸਥਿਰਤਾ’ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ...
Advertisement
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਆਲਮੀ ਸੁਰੱਖਿਆ ਹਲਾਤ ਨੂੰ ‘ਚੁਣੌਤੀਪੂਰਨ’ ਕਰਾਰ ਦਿੱਤਾ ਅਤੇ ਹਿੰਦ ਮਹਾਸਾਗਰ ਖੇਤਰ ਦੇ ਮੁਲਕਾਂ ਨੂੰ ਸਮੁੰਦਰੀ ਖੇਤਰ ਦੀ ‘ਰੱਖਿਆ, ਸੁਰੱਖਿਆ ਤੇ ਸਥਿਰਤਾ’ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਟਿੱਪਣੀ ਨਵੀਂ ਦਿੱਲੀ ਵਿੱਚ ਕੋਲੰਬੋ ਸੁਰੱਖਿਆ ਸੰਮੇਲਨ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ 7ਵੀਂ ਮੀਟਿੰਗ ਵਿੱਚ ਕੀਤੀ। ਅਜੀਤ ਡੋਵਾਲ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਭੂ-ਸਿਆਸੀ ਹਾਲਾਤ ਅਤੇ ਚੁਣੌਤੀਆਂ ਭਰਪੂਰ ਆਲਮੀ ਸੁਰੱਖਿਆ ਮਾਹੌਲ ਦੌਰਾਨ ਸੁਰੱਖਿਆ ਸੰਮੇਲਨ ਦੀ ਅਹਿਮੀਅਤ ਵਧ ਗਈ ਹੈ।
Advertisement
Advertisement
