ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ੍ਰੀਲੰਕਾ: ਭਾਰਤੀ ਸਫ਼ੀਰ ਨੇ ਦੁਵੱਲੇ ਸਬੰਧਾਂ ’ਤੇ ਚਰਚਾ ਕੀਤੀ

ਗੂਡ਼੍ਹੇ ਆਰਥਿਕ ਸਬੰਧਾਂ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ
Advertisement

ਸ੍ਰੀਲੰਕਾ ’ਚ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾਅ ਨੇ ਸੱਤਾਧਾਰੀ ਜਨਤਾ ਵਿਮੁਕਤ ਪੇਰਾਮੁਨਾ (ਜੇ ਵੀ ਪੀ) ਦੇ ਜਨਰਲ ਸਕੱਤਰ ਤਿਲਵਿਨ ਸਿਲਵਾ ਨੂੰ ਮਿਲ ਕੇ ਦੁਵੱਲੀ ਭਾਈਵਾਲੀ ’ਚ ਹਾਲੀਆ ਪ੍ਰਗਤੀ ਤੇ ਗੂੜ੍ਹੇ ਆਰਥਿਕ ਸਬੰੰਧਾਂ ’ਤੇ ਚਰਚਾ ਕੀਤੀ।

ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਪੋਸਟ ’ਚ ਕਿਹਾ ਕਿ ਹਾਈ ਕਮਿਸ਼ਨਰ ਸੰਤੋਸ਼ ਝਾਅ ਨੇ ਸੱਤਾਧਾਰੀ ਪਾਰਟੀ ਜੇ ਵੀ ਪੀ ਦੇ ਜਨਰਲ ਸਕੱਤਰ ਤਿਲਵਿਨ ਸਿਲਵਾ ਨਾਲ ਭਾਰਤ ਅਤੇ ਸ੍ਰੀਲੰਕਾ ਦੇ ਲੋਕਾਂ ਦੀ ਖੁਸ਼ਹਾਲੀ ਲਈ ਗੂੜ੍ਹੇ ਆਰਥਿਕ ਸਬੰਧਾਂ ਦੀਆਂ ਅਥਾਹ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਅਖਬਾਰ ‘ਸ੍ਰੀਲੰਕਾ ਮਿਰਰ’ ਵਿੱਚ ਅੱਜ ਛਪੀ ਖ਼ਬਰ ਮੁਤਾਬਕ ਇਹ ਮੀਟਿੰਗ ਬਤਰਾਮੁੱਲਾ ਦੇ ਪੈਲਾਵੱਟੇ ਸਥਿਤ ਜੇ ਵੀ ਪੀ ਹੈੱਡਕੁਆਰਟਰ ਵਿੱਚ ਹੋਈ ਅਤੇ ਇਸ ਵਿੱਚ ਸ੍ਰੀਲੰਕਾ ਦੀ ਮੌਜੂਦਾ ਸਥਿਤੀ ’ਤੇ ਚਰਚਾ ਹੋਈ, ਜਿਸ ਵਿੱਚ ਹਿਜਰਤ ਦਾ ਸਾਹਮਣਾ ਕਰ ਰਹੇ ਪਹਾੜੀ ਭਾਈਚਾਰਿਆਂ ਲਈ ਭਾਰਤੀ ਆਵਾਸ ਪ੍ਰਾਜੈਕਟ ਦੀ ਸਫਲਤਾ ’ਤੇ ਗੱਲਬਾਤ ਵੀ ਸ਼ਾਮਲ ਸੀ।

Advertisement

ਦੋਵਾਂ ਨੇ ਸੰਭਾਵੀ ਭਾਰਤੀ ਨਿਵੇਸ਼ ਤੇ ਸਹਾਇਤਾ ’ਤੇ ਵੀ ਚਰਚਾ ਕੀਤੀ ਤੇ ਖੇਤੀ, ਸੂਚਨਾ ਤਕਨੀਕੀ ਤੇ ਮੱਛੀ ਪਾਲਣ ’ਚ ਭਾਰਤ ਦੀ ਪ੍ਰਗਤੀ ’ਤੇ ਤਜਰਬੇ ਸਾਂਝੇ ਕੀਤੇ। ਖ਼ਬਰ ਮੁਤਾਬਕ ਇਹ ਮੀਟਿੰਗ ਪ੍ਰਧਾਨ ਮੰਤਰੀ ਹਰਿਨੀ ਅਮਰਸੂਰਿਆ ਦੀ ਇਸ ਮਹੀਨੇ ਤੈਅ ਭਾਰਤ ਯਾਤਰਾ ਤੋਂ ਪਹਿਲਾਂ ਹੋਈ ਹੈ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਅਮਰਸੂਰਿਆ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੋਵੇਗਾ।

Advertisement
Show comments