ਸਪਾਈਸਜੈੱਟ ਦੇ ਜਹਾਜ਼ ਦਾ ਪਹੀਆ ਰਨਵੇਅ ’ਤੇ ਡਿੱਗਿਆ
ਮੁੰਬਈ ਏਅਰਪੋਰਟ ’ਤੇ ਕਰਨੀ ਪਈ ਐਮਰਜੈਂਸੀ ਲੈਡਿੰਗ
Advertisement
ਕਾਂਡਲਾ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਸਪਾਈਸਜੈੱਟ ਦੇ ਜਹਾਜ਼ ਦਾ ਪਹੀਆ ਡਿੱਗ ਗਿਆ ਅਤੇ ਜਹਾਜ਼ ਨੂੰ ਮੁੰਬਈ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, “12 ਸਤੰਬਰ ਨੂੰ ਕਾਂਡਲਾ ਤੋਂ ਮੁੰਬਈ ਜਾ ਰਹੇ ਸਪਾਈਸਜੈੱਟ Q400 ਜਹਾਜ਼ ਦਾ ਇੱਕ ਬਾਹਰੀ ਪਹੀਆ ਉਡਾਣ ਭਰਨ ਤੋਂ ਬਾਅਦ ਰਨਵੇਅ ’ਤੇ ਡਿੱਗਿਆ। ਜਹਾਜ਼ ਨੇ ਮੁੰਬਈ ਦੀ ਆਪਣੀ ਯਾਤਰਾ ਜਾਰੀ ਰੱਖੀ ਅਤੇ ਸੁਰੱਖਿਅਤ ਲੈਡਿੰਗ ਕੀਤੀ। ਲੈਡਿੰਗ ਤੋਂ ਬਾਅਦ ਸਾਰੇ ਯਾਤਰੀ ਸੁਰੱਖਿਅਤ ਉੱਤਰ ਗਏ।”
Advertisement
ਸਤਰਾਂ ਨੇ ਦੱਸਿਆ ਕਿ ਵਿਮਾਨ ਨੇ ਮੁੰਬਈ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਕੀਤੀ। ਇੱਕ Q400 ਜਹਾਜ਼ ਦੇ ਛੇ ਟਾਇਰ ਹੁੰਦੇ ਹਨ। ਵਿਮਾਨ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਤੁਰੰਤ ਜਾਣਕਾਰੀ ਨਹੀਂ ਮਿਲ ਸਕੀ।
Advertisement