ਸਪਾਈਸਜੈੱਟ ਉਡਾਣ ਨੂੰ ਸ੍ਰੀਨਗਰ ਹਵਾਈ ਅੱਡੇ ’ਤੇ ਹੰਗਾਮੀ ਹਾਲਤ ’ਚ ਉਤਾਰਿਆ
ਕੈਬਿਨ ’ਚ ਹਵਾ ਦਾ ਦਬਾਅ ਮਹਿਸੂਸ ਹੋਣ ’ਤੇ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਦੀ ਕੀਤੀ ਸੀ ਮੰਗ
Advertisement
ਸਪਾਈਸਜੈੱਟ ਦੀ ਉਡਾਣ ਨੂੰ ਅੱਜ ਹੰਗਾਮੀ ਹਾਲਤ ਵਿੱਚ ਸ੍ਰੀਨਗਰ ਹਵਾਈ ਅੱਡੇ ’ਤੇ ਉਤਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ‘pressurisation problem’ ਕਾਰਨ ਹਵਾਈ ਉਡਾਣ ਨੂੰ ਸ਼ਾਮ ਕਰੀਬ 3:27 ਵਜੇ ਹੰਗਾਮੀ ਹਾਲਤ ਵਿੱਚ ਉਤਾਰਿਆ ਗਿਆ।
ਸ੍ਰੀਨਗਰ ਅਧਾਰਿਤ ਹਵਾਈ ਅੱਡੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਤੋਂ ਸ੍ਰੀਨਗਰ ਦਰਮਿਆਨ ਚੱਲਣ ਵਾਲੀ ਫਲਾਈਟ ਨੰਬਰ SG 385 ਵਿੱਚ 200 ਤੋਂ ਵੱਧ ਯਾਤਰੀ ਸਵਾਰ ਸਨ। ਉਡਾਣ ਨੇ ਹਵਾ ਦੇ ਦਬਾਅ ਕਾਰਨ ਐਮਰਜੈਂਸੀ ਦੀ ਰਿਪੋਰਟ ਕੀਤੀ।
Advertisement
ਅਧਿਕਾਰੀ ਨੇ ਦੱਸਿਆ, ‘‘ਹਾਲਾਂਕਿ 3:27 ਵਜੇ ਹਵਾਈ ਉਡਾਣ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਯਾਤਰੀਆਂ ਜਾਂ ਚਾਲਕ ਦਲ ਨੇ ਕੋਈ ਡਾਕਟਰੀ ਸਹਾਇਤਾ ਦੀ ਮੰਗ ਨਹੀਂ ਕੀਤੀ। ਜਹਾਜ਼ ਦੀ ਜ਼ਰੂਰੀ ਜਾਂਚ ਕੀਤੀ ਜਾਵੇਗੀ।’’
ਏਅਰਲਾਈਨ ਦੇ ਤਰਜ਼ਮਾਨ ਨੇ ਦੱਸਿਆ, ‘‘ਕੈਬਿਨ ਵਿੱਚ ਹਵਾ ਦਾ ਦਬਾਅ ਮਹਿਸੂਸ ਕਰਨ ਮਗਰੋਂ ਚਿਤਾਵਨੀ ਜਾਰੀ ਕੀਤੀ ਗਈ। ਚਾਲਕ ਦਲ ਨੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਅਨੁਸਾਰ ਸਾਰੀ ਜ਼ਰੂਰੀ ਜਾਂਚ ਕੀਤੀ ਅਤੇ ਕੈਪਟਨ ਨੇ ਸਾਵਧਾਨੀ ਵਜੋਂ ਲੈਂਡਿੰਗ ਦੀ ਅਪੀਲ ਨੂੰ ਤਰਜੀਹ ਦਿੱਤੀ। ਜਹਾਜ਼ ਸ੍ਰੀਨਗਰ ’ਚ ਸੁਰੱਖਿਅਤ ਉਤਰਿਆ ਅਤੇ ਯਾਤਰੀ ਅਤੇ ਚਾਲਕ ਦਲ ਨੂੰ ਹਵਾਈ ਜਹਾਜ਼ ਤੋਂ ਉਤਾਰਿਆ ਗਿਆ।’’
Advertisement