ਵਿਸ਼ੇਸ਼ ਬੰਗਲਾਦੇਸ਼ੀ ਟ੍ਰਿਬਿਊਨਲ ਵੱਲੋਂ ਹਸੀਨਾ ਖ਼ਿਲਾਫ਼ ਫੈਸਲਾ 17 ਨਵੰਬਰ ਨੂੰ
ਹਸੀਨਾ, ਉਨ੍ਹਾਂ ਦੀ ਬਰਖਾਸਤ ਅਵਾਮੀ ਲੀਗ ਸਰਕਾਰ ਵਿੱਚ ਉਨ੍ਹਾਂ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਲ ਅਤੇ ਤਤਕਾਲੀ ਪੁਲੀਸ ਮੁਖੀ (IGP) ਚੌਧਰੀ ਅਬਦੁੱਲਾ ਅਲ-ਮਾਮੂਨ ’ਤੇ ਟ੍ਰਿਬਿਊਨਲ ਵਿੱਚ ਮੁਕੱਦਮਾ ਚਲਾਇਆ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਅਤੇ ਕਮਲ ’ਤੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਮੁਕੱਦਮਾ ਚਲਾਇਆ ਗਿਆ, ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ।
ICT-BD ਦੇ ਮੁੱਖ ਸਰਕਾਰੀ ਵਕੀਲ ਮੁਹੰਮਦ ਤਾਜੁਲ ਇਸਲਾਮ ਨੇ ਪਹਿਲਾਂ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਮਾਮੂਨ ਨੇ ਵਿਅਕਤੀਗਤ ਤੌਰ 'ਤੇ ਮੁਕੱਦਮੇ ਦਾ ਸਾਹਮਣਾ ਕੀਤਾ ਪਰ ਉਹ ਅਪਰੂਵਰ (approver) ਜਾਂ ਸਰਕਾਰੀ ਗਵਾਹ ਬਣ ਗਏ।
ਸਾਬਕਾ ਪੁਲੀਸ ਮੁਖੀ ਡੌਕ (ਕਟਹਿਰੇ) ਵਿੱਚ ਹਾਜ਼ਰ ਹੋਏ ਜਦੋਂ ICT-BD ਦੇ ਚੇਅਰ ਜਸਟਿਸ ਮੁਹੰਮਦ ਗੋਲਮ ਮੁਰਤਜ਼ਾ ਮਜੂਮਦਾਰ ਨੇ ਤਾਰੀਖ਼ ਨਿਰਧਾਰਤ ਕੀਤੀ।
ਟ੍ਰਿਬਿਊਨਲ ਵੱਲੋਂ ਫੈਸਲੇ ਦੀ ਤਾਰੀਖ਼ ਦੇ ਐਲਾਨ ਦੇ ਨਾਲ ਹੀ ਅਵਾਮੀ ਲੀਗ ਵੱਲੋਂ ਦਿੱਤੇ ਗਏ ਢਾਕਾ ਲੌਕਡਾਊਨ ਦੇ ਸੱਦੇ ਕਾਰਨ ਵੀਰਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ।
