ਸਪਾ ਵਿਧਾਇਕ ਦਾਰਾ ਸਿੰਘ ਚੌਹਾਨ ਵੱਲੋਂ ਵਿਧਾਨ ਸਭਾ ਮੈਂਬਰੀ ਤੋਂ ਅਸਤੀਫ਼ਾ
ਲਖਨਊ, 15 ਜੁਲਾਈ ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਵਿੱਚ ਘੋਸੀ ਹਲਕੇ ਤੋਂ ਸਮਾਜਵਾਦੀ ਪਾਰਟੀ (ਸਪਾ) ਵਿਧਾਇਕ ਦਾਰਾ ਸਿੰਘ ਚੌਹਾਨ ਨੇ ਅੱਜ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਨ ਸਭਾ ਦੇ ਮੁੱਖ ਸਕੱਤਰ ਪ੍ਰਦੀਪ ਦੂਬੇ ਨੇ ਇੱਥੇ ਬਿਆਨ ’ਚ...
Advertisement
ਲਖਨਊ, 15 ਜੁਲਾਈ
ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਵਿੱਚ ਘੋਸੀ ਹਲਕੇ ਤੋਂ ਸਮਾਜਵਾਦੀ ਪਾਰਟੀ (ਸਪਾ) ਵਿਧਾਇਕ ਦਾਰਾ ਸਿੰਘ ਚੌਹਾਨ ਨੇ ਅੱਜ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਨ ਸਭਾ ਦੇ ਮੁੱਖ ਸਕੱਤਰ ਪ੍ਰਦੀਪ ਦੂਬੇ ਨੇ ਇੱਥੇ ਬਿਆਨ ’ਚ ਕਿਹਾ ਕਿ ਚੌਹਾਨ ਨੇ ਸਪੀਕਰ ਸਤੀਸ਼ ਮਹਾਨਾ ਨੂੰ ਆਪਣਾ ਅਸਤੀਫ਼ਾ ਸੌਂਪਿਆ ਹੈ। ਵਿਧਾਨ ਸਭਾ ਸਪੀਕਰ ਨੂੰ ਭੇਜੇ ਅਸਤੀਫ਼ਾ ਪੱਤਰ ’ਚ ਚੌਹਾਨ ਨੇ ਲਿਖਿਆ, ‘‘ਮੈਂ ਦਾਰਾ ਸਿੰਘ ਚੌਹਾਨ ਮਊ ਜ਼ਿਲ੍ਹੇ ਦੀ ਘੋਸੀ ਸੀਟ-354 ਤੋਂ ਵਿਧਾਨ ਸਭਾ ਦੀ ਮੈਂਬਰਿਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।’’ ਚੌਹਾਨ ਉੱਤਰ ਪ੍ਰਦੇਸ਼ ’ਚ ਭਾਜਪਾ ਦੀ ਪਿਛਲੀ ਸਰਕਾਰ (2017-2022) ਵਿੱਚ ਜੰਗਲਾਤ ਮੰਤਰੀ ਸਨ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਿਛਲੇ ਸਾਲ ਜਨਵਰੀ ਮਹੀਨੇ ਸਪਾ ’ਚ ਸ਼ਾਮਲ ਹੋ ਗਏ ਸਨ। ਅਸਤੀਫ਼ਾ ਦੇਣ ਦਾ ਕਾਰਨ ਪੁੱਛੇ ਜਾਣ ’ਤੇ ਚੌਹਾਨ ਨੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ
Advertisement
Advertisement