ਹਾਈ ਕੋਰਟ ਦੇ ਕੁਝ ਜੱਜ ਆਪਣੇ ਕੰਮ ਨੂੰ ਪੂਰਾ ਕਰਨ ਵਿੱਚ ਅਸਮਰੱਥ: ਸੁਪਰੀਮ ਕੋਰਟ
Some high court judges unable to deliver on their tasks: SCਸੁਪਰੀਮ ਕੋਰਟ ਨੇ ਜੱਜਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦਿਆਂ ਹਾਈ ਕੋਰਟ ਦੇ ਕੁਝ ਜੱਜਾਂ ਦੇ ਆਪਣੇ ਕੰਮਾਂ ਨੂੰ ਪੂਰਾ ਨਾ ਕਰਨ ’ਤੇ ਅਫਸੋਸ ਜਤਾਇਆ ਹੈ।
ਜਸਟਿਸ ਸੂਰਿਆ ਕਾਂਤ ਅਤੇ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਕਿਹਾ ਕਿ ਭਾਵੇਂ ਉਹ ਹਾਈ ਕੋਰਟ ਦੇ ਜੱਜਾਂ ਲਈ ਸਕੂਲ ਦੇ ਪ੍ਰਿੰਸੀਪਲ ਵਾਂਗ ਕੰਮ ਨਹੀਂ ਕਰਨਾ ਚਾਹੁੰਦੇ ਪਰ ਇਹ ਯਕੀਨੀ ਬਣਾਉਣ ਲਈ ਇੱਕ ਸਵੈ-ਪ੍ਰਬੰਧਨ ਪ੍ਰਣਾਲੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਮੇਜ਼ਾਂ ’ਤੇ ਫਾਈਲਾਂ ਦੇ ਢੇਰ ਨਾ ਲੱਗਣ। ਬੈਂਚ ਨੇ ਕਿਹਾ, ‘ਅਜਿਹੇ ਜੱਜ ਹਨ ਜੋ ਦਿਨ-ਰਾਤ ਕੰਮ ਕਰਦੇ ਹਨ ਅਤੇ ਕੇਸਾਂ ਦਾ ਬਕਾਇਦਾ ਨਿਪਟਾਰਾ ਕਰ ਰਹੇ ਹਨ ਪਰ ਇਸ ਦੇ ਨਾਲ ਹੀ ਕੁਝ ਜੱਜ ਅਜਿਹੇ ਵੀ ਹਨ ਜੋ ਆਪਣਾ ਕੰਮ ਕਰਨ ਵਿਚ ਅਸਮਰੱਥ ਹਨ। ਅਦਾਲਤ ਨੇ ਕਿਹਾ ਕਿ ਕਾਰਨ ਕੁਝ ਵੀ ਹੋਣ ਪਰ ਜੱਜਾਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣੇ ਕੰਮਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ।
ਬੈਂਚ ਨੇ ਕਿਹਾ, ‘ਮੰਨ ਲਓ ਇੱਕ ਜੱਜ ਇੱਕ ਅਪਰਾਧਿਕ ਅਪੀਲ ਦੀ ਸੁਣਵਾਈ ਕਰ ਰਿਹਾ ਹੈ ਤਾਂ ਅਸੀਂ ਉਸ ਤੋਂ ਇੱਕ ਦਿਨ ਵਿੱਚ 50 ਕੇਸਾਂ ਦਾ ਫੈਸਲਾ ਕਰਨ ਦੀ ਉਮੀਦ ਨਹੀਂ ਕਰਦੇ ਅਤੇ ਇੱਕ ਦਿਨ ਵਿੱਚ ਇੱਕ ਅਪਰਾਧਿਕ ਅਪੀਲ ਦਾ ਫੈਸਲਾ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਪਰ ਜ਼ਮਾਨਤ ਦੇ ਮਾਮਲੇ ਵਿੱਚ ਜੇ ਕੋਈ ਜੱਜ ਕਹਿੰਦਾ ਹੈ ਕਿ ਮੈਂ ਇੱਕ ਦਿਨ ਵਿੱਚ ਸਿਰਫ ਇੱਕ ਜ਼ਮਾਨਤ ਦੇ ਮਾਮਲੇ ਦਾ ਫੈਸਲਾ ਕਰਾਂਗਾ ਤਾਂ ਇਸ ਲਈ ਆਤਮ-ਪੜਚੋਲ ਦੀ ਲੋੜ ਹੈ।’ ਪੀਟੀਆਈ