ਕੰਟਰੋਲ ਰੇਖਾ ’ਤੇ ਜਵਾਨ ਸ਼ਹੀਦ
ਸੈਨਾ ਨੇ ਜੰਮੂ ਕਸ਼ਮੀਰ ਦੇ ਉੜੀ ਸੈਕਟਰ ’ਚ ਕੰਟਰੋਲ ਰੇਖਾ (ਐੱਲਓਸੀ) ’ਤੇ ਅੱਜ ਘੁਸਪੈਠ ਦੀ ਇੱਕ ਕੋਸ਼ਿਸ਼ ਨਾਕਾਮ ਕਰ ਦਿੱਤੀ ਜਿਸ ਮਗਰੋਂ ਹੋਏ ਮੁਕਾਬਲੇ ’ਚ ਇੱਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੈਨਿਕਾਂ...
Advertisement
ਸੈਨਾ ਨੇ ਜੰਮੂ ਕਸ਼ਮੀਰ ਦੇ ਉੜੀ ਸੈਕਟਰ ’ਚ ਕੰਟਰੋਲ ਰੇਖਾ (ਐੱਲਓਸੀ) ’ਤੇ ਅੱਜ ਘੁਸਪੈਠ ਦੀ ਇੱਕ ਕੋਸ਼ਿਸ਼ ਨਾਕਾਮ ਕਰ ਦਿੱਤੀ ਜਿਸ ਮਗਰੋਂ ਹੋਏ ਮੁਕਾਬਲੇ ’ਚ ਇੱਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੈਨਿਕਾਂ ਨੇ ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ’ਚ ਉੜੀ ਸਥਿਤ ਚੁਰੁੰਡਾ ਇਲਾਕੇ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਇਸ ਦੌਰਾਨ ਮੁਕਾਬਲੇ ’ਚ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਜਾਰੀ ਹੈ ਤੇ ਇਸ ਸਬੰਧ ’ਚ ਅਜੇ ਵਿਸਤਾਰ ’ਚ ਜਾਣਕਾਰੀ ਨਹੀਂ ਮਿਲੀ ਹੈ। ਬਾਅਦ ਵਿੱਚ ਬੀਐੱਸਐੱਫ ਨੇ ਮਾਰੇ ਗਏ ਪਾਕਿਸਤਾਨੀ ਘੁਸਪੈਠੀਏ ਦੀ ਲਾਸ਼ ਪਾਕਿਸਤਾਨੀ ਰੇਂਜਰਜ਼ ਦੇ ਹਵਾਲੇ ਕਰ ਦਿੱਤੀ ਹੈ। ਪਾਕਿਸਤਾਨੀ ਰੇਂਜਰਜ਼ ਨੇ ਮ੍ਰਿਤਕ ਦੀ ਪਛਾਣ ਨਾਰੋਵਾਲ ਜ਼ਿਲ੍ਹੇ ਦੇ ਸਰਹਾਲੀ ਪਿੰਡ ਦੇ ਵਸਨੀਕ ਸਿਰਾਜ ਅਲੀ (51) ਵਜੋਂ ਕੀਤੀ ਹੈ।
Advertisement
Advertisement