ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਵਿਸ ਰਾਈਫਲ ਅਚਾਨਕ ਚੱਲਣ ਕਾਰਨ ਜਵਾਨ ਸ਼ਹੀਦ

  ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਇਕ ਕੈਂਪ ਦੇ ਅੰਦਰ ਅਚਾਨਕ ਰਾਈਫਲ ਚੱਲਣ ਕਾਰਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਸਿਪਾਹੀ ਸੁਰੇਸ਼ ਬਿਸਵਾਲ ਸੋਮਵਾਰ ਨੂੰ ਭਦਰਵਾਹ ਦੇ ਸਰਨਾ ਕੈਂਪ ’ਚ ਆਪਣੀ ਡਿਊਟੀ ’ਤੇ...
ਸੰਕੇਤਕ ਤਸਵੀਰ
Advertisement

 

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਇਕ ਕੈਂਪ ਦੇ ਅੰਦਰ ਅਚਾਨਕ ਰਾਈਫਲ ਚੱਲਣ ਕਾਰਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਸਿਪਾਹੀ ਸੁਰੇਸ਼ ਬਿਸਵਾਲ ਸੋਮਵਾਰ ਨੂੰ ਭਦਰਵਾਹ ਦੇ ਸਰਨਾ ਕੈਂਪ ’ਚ ਆਪਣੀ ਡਿਊਟੀ ’ਤੇ ਤਾਇਨਾਤ ਸੀ, ਜਦੋਂ ਉਸ ਦੇ ਸਾਥੀਆਂ ਨੇ ਉਸ ਦੀ ਚੌਂਕੀ ਤੋਂ ਗੋਲੀ ਚੱਲਣ ਦੀ ਆਵਾਜ਼ ਸੁਣੀ।
ਉਨ੍ਹਾਂ ਦੱਸਿਆ ਕਿ ਜਵਾਨ ਖੂਨ ਨਾਲ ਲੱਥਪੱਥ ਮਿਲਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਭਦਰਵਾਹ ਦੇ ਪੁਲੀਸ ਸੁਪਰਡੈਂਟ ਵਿਨੋਦ ਸ਼ਰਮਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉੜੀਸਾ ਦੇ ਰਹਿਣ ਵਾਲੇ ਜਵਾਨ ਦੀ ਮੌਤ ਆਪਣੀ ਸਰਵਿਸ ਰਾਈਫਲ ਨੂੰ ਅਨਲੋਡ ਕਰਦੇ ਸਮੇਂ ਅਚਾਨਕ ਫਾਇਰ ਹੋਣ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
Advertisement
Advertisement