ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਸਮਾਰਟ’ ਕਲਾਸਾਂ ਨਾਲੋਂ ‘ਸਮਾਰਟ’ ਅਧਿਆਪਕ ਜ਼ਰੂਰੀ: ਮੁਰਮੂ

ਰਾਸ਼ਟਰਪਤੀ ਵੱਲੋਂ 60 ਤੋਂ ਵੱਧ ਅਧਿਆਪਕਾਂ ਦਾ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨ
ਰਾਸ਼ਟਰਪਤੀ ਦਰੋਪਦੀ ਮੁਰਮੂ ਅਧਿਆਪਕ ਦਾ ਕੌਮੀ ਪੁਰਸਕਾਰ ਨਾਲ ਸਨਮਾਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਸਕੂਲਾਂ ਤੇ ਉੱਚ ਸਿੱਖਿਆ ਸੰਸਥਾਵਾਂ ’ਚ ‘ਸਮਾਰਟ ਬਲੈਕ ਬੋਰਡ’, ‘ਸਮਾਰਟ ਕਲਾਸ ਰੂਮ’ ਤੇ ਹੋਰ ਆਧੁਨਿਕ ਸਹੂਲਤਾਂ ਦਾ ਆਪਣਾ ਮਹੱਤਵ ਹੈ ਪਰ ਸਭ ਤੋਂ ਮਹੱਤਵਪੂਰਨ ‘ਸਮਾਰਟ’ ਅਧਿਆਪਕ ਹਨ। ਅਧਿਆਪਕਾਂ ਵਜੋਂ ਆਪਣੇ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਸਾਰਥਕ ਸਮਾਂ ਕਰਾਰ ਦਿੱਤਾ।

ਮੁਰਮੂ ਵਿਗਿਆਨ ਭਵਨ ’ਚ ਕੌਮੀ ਅਧਿਆਪਕ ਪੁਰਸਕਾਰ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਉਨ੍ਹਾਂ 60 ਤੋਂ ਵੱਧ ਅਧਿਆਪਕਾਂ ਨੂੰ ਅਧਿਆਪਨ ਤੇ ਸਿੱਖਣ ਵਿੱਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਕਿਹਾ, ‘ਸਮਾਰਟ ਬਲੈਕ ਬੋਰਡ, ਸਮਾਰਟ ਕਲਾਸ ਰੂਮ ਤੇ ਹੋਰ ਆਧੁਨਿਕ ਸਹੂਲਤਾਂ ਦਾ ਆਪਣਾ ਮਹੱਤਵ ਹੈ ਪਰ ਸਭ ਤੋਂ ਜ਼ਰੂਰੀ ਹੈ ਸਮਾਰਟ ਅਧਿਆਪਕ। ਸਮਾਰਟ ਅਧਿਆਪਕ ਉਹ ਅਧਿਆਪਕ ਹੁੰਦੇ ਹਨ ਜੋ ਆਪਣੇ ਵਿਦਿਆਰਥੀਆਂ ਦੇ ਵਿਕਾਸ ਦੀਆਂ ਲੋੜਾਂ ਨੂੰ ਸਮਝਦੇ ਹਨ। ਸਮਾਰਟ ਅਧਿਆਪਕ ਸਨੇਹ ਤੇ ਸੰਵੇਦਨਸ਼ੀਲਤਾ ਨਾਲ ਪੜ੍ਹਾਈ ਨੂੰ ਦਿਲਚਸਪ ਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ।’

Advertisement

ਉਨ੍ਹਾਂ ਕਿਹਾ, ‘ਅਜਿਹੇ ਅਧਿਆਪਕ ਵਿਦਿਆਰਥੀਆਂ ਨੂੰ ਸਮਾਜ ਤੇ ਦੇਸ਼ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਸਮਰੱਥ ਬਣਾਉਂਦੇ ਹਨ। ਸਮਝਦਾਰ ਅਧਿਆਪਕ ਬੱਚਿਆਂ ’ਚ ਸਨਮਾਨ ਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦਾ ਕੰਮ ਕਰਦੇ ਹਨ।’ ਮੁਰਮੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਚਰਿੱਤਰ ਦਾ ਨਿਰਮਾਣ ਕਰਨਾ ਅਧਿਆਪਕ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ, ‘ਇੱਕ ਚੰਗੇ ਵਿਦਿਆਰਥੀ ’ਚ ਗਿਆਨ ਦੇ ਨਾਲ ਸੰਵੇਦਨਾ ਵੀ ਹੁੰਦੀ ਹੈ। ਸੰਵੇਦਨਾ ਤੇ ਗਿਆਨ ਦਾ ਤਾਲਮੇਲ ਵਿਦਿਆਰਥੀਆਂ ’ਤੇ ਵੀ ਪ੍ਰਭਾਵ ਪਾਉਂਦਾ ਹੈ।’

Advertisement
Show comments