ਵੇਣੂਗੋਪਾਲ ਅੱਗੇ ਸ਼ਿਵਕੁਮਾਰ ਦੇ ਹੱਕ ’ਚ ਨਾਅਰੇ
ਕਰਨਾਟਕ ਕਾਂਗਰਸ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਚੱਲ ਰਹੀ ਖਿੱਚੋਤਾਣ ਅੱਜ ਇੱਕ ਵਾਰ ਫਿਰ ਸਾਹਮਣੇ ਆ ਗਈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਦੇ ਮੰਗਲੂਰੂ ਹਵਾਈ ਅੱਡੇ ’ਤੇ ਪਹੁੰਚਣ ’ਤੇ ਕੁਝ ਪਾਰਟੀ ਵਰਕਰਾਂ ਨੇ ਉਪ ਮੁੱਖ ਮੰਤਰੀ ਡੀ...
Advertisement
ਕਰਨਾਟਕ ਕਾਂਗਰਸ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਚੱਲ ਰਹੀ ਖਿੱਚੋਤਾਣ ਅੱਜ ਇੱਕ ਵਾਰ ਫਿਰ ਸਾਹਮਣੇ ਆ ਗਈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਦੇ ਮੰਗਲੂਰੂ ਹਵਾਈ ਅੱਡੇ ’ਤੇ ਪਹੁੰਚਣ ’ਤੇ ਕੁਝ ਪਾਰਟੀ ਵਰਕਰਾਂ ਨੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਦੇ ਹੱਕ ਵਿੱਚ ਨਾਅਰੇ ਲਾਏ। ਜਵਾਬ ਵਿੱਚ ਮੁੱਖ ਮੰਤਰੀ ਸਿਧਾਰਮਈਆ ਦੇ ਸਮਰਥਕਾਂ ਨੇ ‘ਪੂਰਾ ਸਮਾਂ ਸਿਧਾਰਮਈਆ’ ਦੇ ਨਾਅਰੇ ਲਗਾਏ, ਜਿਸ ਦਾ ਮਤਲਬ ਸੀ ਕਿ ਸਿਧਾਰਮਈਆ 2028 ਤੱਕ ਆਪਣਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਕਰਨ। ਇਹ ਘਟਨਾਕ੍ਰਮ ਉਸ ਵੇਲੇ ਵਾਪਰਿਆ ਜਦੋਂ ਇੱਕ ਦਿਨ ਪਹਿਲਾਂ ਹੀ ਦੋਹਾਂ ਆਗੂਆਂ ਨੇ ਨਾਸ਼ਤੇ ’ਤੇ ਮੁਲਾਕਾਤ ਕਰ ਕੇ ਏਕਤਾ ਦਾ ਸੰਦੇਸ਼ ਦਿੱਤਾ ਸੀ। ਸ੍ਰੀ ਵੇਣੂਗੋਪਾਲ ਇੱਥੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ, ਜਿਸ ਵਿੱਚ ਸ਼ਿਵਕੁਮਾਰ ਨੂੰ ਸੱਦਾ ਨਾ ਮਿਲਣ ਦੀ ਚਰਚਾ ਹੈ। ਇਸ ਦੌਰਾਨ ਸ੍ਰੀ ਸਿਧਾਰਮਈਆ ਨੇ ਸ੍ਰੀ ਵੇਣੂਗੋਪਾਲ ਨਾਲ ਮੀਟਿੰਗ ਵੀ ਕੀਤੀ।
Advertisement
Advertisement
