Six pilgrims killed in accident: ਮਹਾਂਕੁੰਭ ’ਚ ਸ਼ਾਮਲ ਹੋਣ ਜਾਂਦੇ ਪੱਛਮੀ ਬੰਗਾਲ ਦੇ ਛੇ ਵਿਅਕਤੀ ਹਾਦਸੇ ’ਚ ਹਲਾਕ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ਸ਼ਾਮਲ ਹੋਣ ਜਾ ਰਹੇ ਪੱਛਮੀ ਬੰਗਾਲ ਦੇ ਛੇ ਵਿਕਅਤੀਆਂ ਦੀ ਧਨਬਾਦ (ਝਾਰਖੰਡ) ’ਚ ਵਾਪਰੇ ਹਾਦਸੇ ’ਚ ਮੌਤ ਹੋਈ ਗਈ। ਇਹ ਹਾਦਸਾ ਐੱਸਯੂਵੀ ਦੀ ਟਰੱਕ ਨਾਲ ਟੱਕਰ ਕਾਰਨ ਵਾਪਰਿਆ। ਮ੍ਰਿਤਕਾਂ ’ਚ ਦੋ ਨਾਬਾਲਗ ਵੀ ਸ਼ਾਮਲ ਹਨ। ਹਾਦਸੇ ’ਚ ਦੋ ਜਣੇ ਜ਼ਖਮੀ ਵੀ ਹੋਏ ਹਨ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਘਟਨਾ ’ਤੇ ਅਫਸੋਸ ਜਤਾਇਆ ਅਤੇ ਕਿਹਾ ਕਿ ਸਰਕਾਰ ਵੱਲੋਂ ਉਕਤ ਵਿਕਅਤੀਆਂ ਦੀ ਲਾਸ਼ਾਂ ਵਾਪਸ ਲਿਆਉਣ ਅਤੇ ਜ਼ਖਮੀਆਂ ਦੀ ਮਦਦ ਲਈ ਕਦਮ ਚੁੱਕੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਕੌਮੀ ਮਾਰਗ-2 ’ਤੇ ਰਾਏਗੰਜ ਥਾਣੇ ਅਧੀਨ ਪੈਂਦ ਇਲਾਕੇ ’ਚ ਦੇਰ ਰਾਤ ਲਗਪਗ 1.30 ਵਜੇ ਵਾਪਰਿਆ ਜਦੋਂ ਸ਼ਰਧਾਲੂਆਂ ਨੂੰ ਲਿਜਾ ਰਹੀ ਐੱਸਯੂਵੀ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਦੇ ਨਤੀਜੇ ਵਜੋਂ ਐੱਸਯੂਵੀ ਦੇ ਪਿੱਛੇ ਆ ਰਹੀ ਕਾਰ ਵੀ ਵੀ ਉਸ ਨਾਲ ਟਕਰਾ ਕੇ ਡਿਵਾਈਡਰ ’ਚ ਵੱਜ ਗਈ।
ਝਾਰਖੰਡ ਦੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਵਾਹਨਾਂ ’ਚ ਅੱਠ ਜਣੇ ਸਵਾਰ ਸਨ। ਝਾਰਖੰਡ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਹਾਦਸੇ ’ਚ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਚਾਰ ਗੰਭੀਰ ਜ਼ਖਮੀਆਂ ਨੂੰ Shahid Nirmal Mahto Medical College and Hospital (SNMMCH) ਲਿਜਾਇਆ ਗਿਆ ਜਿੱਥੇ ਦੋ ਹੋਰਨਾਂ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਦੋ ਜ਼ਖਮੀਆਂ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। -ਪੀਟੀਆਈ