ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਾਮਿਲਨਾਡੂ ਤੋਂ ਕਮਲ ਹਾਸਨ ਸਣੇ ਛੇ ਦਾ ਰਾਜ ਸਭਾ ਮੈਂਬਰ ਬਣਨਾ ਤੈਅ

ਚੇਨੱਈ: ਅਦਾਕਾਰ ਤੇ ਨੇਤਾ ਕਮਲ ਹਾਸਨ, ਤਾਮਿਲਨਾਡੂ ’ਚ ਸੱਤਾ ਧਿਰ ਡੀਐੱਮਕੇ ਦੇ ਤਿੰਨ ਉਮੀਦਵਾਰਾਂ ਤੇ ਦੋ ਹੋਰਾਂ ਦੇ ਨਾਮਜ਼ਦਗੀ ਪੱਤਰ ਅੱਜ ਸਵੀਕਾਰ ਕਰ ਲਏ ਜਾਣ ਨਾਲ ਰਾਜ ਸਭਾ ਲਈ ਉਨ੍ਹਾਂ ਦੀ ਬਿਨਾਂ ਵਿਰੋਧ ਚੋਣ ਹੋਣੀ ਤੈਅ ਹੈ। ਵਿਧਾਨ ਸਭਾ ਸਕੱਤਰੇਤ...
Advertisement

ਚੇਨੱਈ: ਅਦਾਕਾਰ ਤੇ ਨੇਤਾ ਕਮਲ ਹਾਸਨ, ਤਾਮਿਲਨਾਡੂ ’ਚ ਸੱਤਾ ਧਿਰ ਡੀਐੱਮਕੇ ਦੇ ਤਿੰਨ ਉਮੀਦਵਾਰਾਂ ਤੇ ਦੋ ਹੋਰਾਂ ਦੇ ਨਾਮਜ਼ਦਗੀ ਪੱਤਰ ਅੱਜ ਸਵੀਕਾਰ ਕਰ ਲਏ ਜਾਣ ਨਾਲ ਰਾਜ ਸਭਾ ਲਈ ਉਨ੍ਹਾਂ ਦੀ ਬਿਨਾਂ ਵਿਰੋਧ ਚੋਣ ਹੋਣੀ ਤੈਅ ਹੈ। ਵਿਧਾਨ ਸਭਾ ਸਕੱਤਰੇਤ ਦੇ ਚੋਣ ਅਧਿਕਾਰੀ ਤੇ ਵਧੀਕ ਸਕੱਤਰ ਦੇ ਦਫਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮੱਕਲ ਨੀਤੀ ਮੱਯਮ (ਐੱਮਐੱਨਐੱਮ) ਦੇ ਬਾਨੀ ਕਮਲ ਹਾਸਨ, ਡੀਐੱਮਕੇ ਦੇ ਪੀ ਵਿਲਸਨ, ਆਰਐੱਸ ਸ਼ਿਵਾਲਿੰਗਮ ਤੇ ਰਾਜਥੀ ਅਤੇ ਏਆਈਡੀਐੱਮਕੇ ਦੇ ਆਈਐੱਸ ਇੰਬਾਦੁਰਈ ਤੇ ਐੱਮ ਧਨਪਾਲ ਦੇ ਨਾਮਜ਼ਦਗੀ ਪੱਤਰ ਅੱਜ ਜਾਂਚ ਮਗਰੋਂ ਪ੍ਰਵਾਨ ਕਰ ਲਏ ਗਏ ਹਨ। ਸੱਤ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਖਾਰਜ ਕਰ ਦਿੱਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਵੀਕਾਰ ਹੋਣ ਨਾਲ ਹੁਣ ਉਨ੍ਹਾਂ ਦਾ ਰਾਜ ਸਭਾ ਲਈ ਬਿਨਾਂ ਵਿਰੋਧ ਚੁਣਿਆ ਜਾਣਾ ਤੈਅ ਹੈ। -ਪੀਟੀਆਈ

Advertisement
Advertisement