ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੱਧ ਪ੍ਰਦੇਸ਼ ’ਚ 14 ਬੱਚਿਆਂ ਦੀ ਮੌਤ ਦੀ ਜਾਂਚ ਲਈ ਸਿਟ ਕਾਇਮ

ਸਰਕਾਰ ਵੱਲੋਂ ਸੂਬੇ ਦੇ ਡਰੱਗ ਕੰਟਰੋਲਰ ਦਾ ਤਬਾਦਲਾ; ਦੋ ਡਰੱਗ ਇੰਸਪੈਕਟਰ ਅਤੇ ਖੁਰਾਕ ਤੇ ਡਰੱਗ ਪ੍ਰਸ਼ਾਸਨ ਦਾ ਡਿਪਟੀ ਡਾਇਰੈਕਟਰ ਮੁਅੱਤਲ; ਡਾਕਟਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਈ ਐੱਮ ਏ ਵੱਲੋਂ ਹਡ਼ਤਾਲ ਕਰਨ ਦਾ ਐਲਾਨ
ਮੱਧਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਛਿੰਦਵਾੜਾ ਵਿੱਚ ਪੀੜਤ ਪਰਿਵਾਰ ਨੂੰ ਮਿਲਦੇ ਹੋਏ। -ਫੋਟੋ: ਏਐੱਨਆਈ
Advertisement

ਮੱਧ ਪ੍ਰਦੇਸ਼ ਪੁਲੀਸ ਨੇ ‘ਜ਼ਹਿਰੀਲੀ’ ਖੰਘ ਦੀ ਦਵਾਈ ਪੀਣ ਕਾਰਨ ਛਿੰਦਵਾੜਾ ’ਚ 14 ਬੱਚਿਆਂ ਦੀ ਮੌਤ ਹੋਣ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕੀਤੀ ਹੈ। ਉੱਧਰ, ਮੱਧ ਪ੍ਰਦੇਸ਼ ਸਰਕਾਰ ਨੇ ਅੱਜ ਮਾਮਲੇ ਦੇ ਸਬੰਧ ਵਿੱਚ ਸੂਬੇ ਦੇ ਡਰੱਗ ਕੰਟਰੋਲ ਦਾ ਤਬਾਦਲਾ ਕਰ ਦਿੱਤਾ। ਇਸ ਤੋਂ ਇਲਾਵਾ ਦੋ ਡਰੱਗ ਇੰਸਪੈਕਟਰਾਂ ਅਤੇ ਖੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਡਿਪਟੀ ਡਾਇਰੈਕਟਰ ਨੂੰ ਮੁਅੱਤਲ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਅੱਜ ਦੋ ਡਰੱਗ ਇੰਸਪੈਕਟਰਾਂ ਅਤੇ ਖੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਇੱਕ ਡਿਪਟੀ ਡਾਇਰੈਕਟਰ ਨੂੰ ਮੁਅੱਤਲ ਕਰ ਦਿੱਤਾ। ਮੁੱਖ ਮੰਤਰੀ ਮੋਹਨ ਯਾਦਵ ਨੇ ਆਪਣੀ ਰਿਹਾਇਸ਼ ਵਿਖੇ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਸੂਬੇ ਦੇ ਡਰੱਗ ਕੰਟਰੋਲਰ ਦਿਨੇਸ਼ ਮੌਰਿਆ ਦਾ ਤਬਾਦਲਾ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮੁਅੱਤਲ ਕੀਤੇ ਡਰੱਗ ਇੰਸਪੈਕਟਰਾਂ ਦੀ ਪਛਾਣ ਕ੍ਰਮਵਾਰ ਛਿੰਦਵਾੜਾ ਤੇ ਜਬਲਪੁਰ ਵਿੱਚ ਤਾਇਨਾਤ ਗੌਰਵ ਸ਼ਰਮਾ ਅਤੇ ਸ਼ਰਦ ਕੁਮਾਰ ਜੈਨ ਵਜੋਂ ਹੋਈ ਹੈ। ਮੁਅੱਤਲ ਕੀਤੇ ਗਏ ਡਿਪਟੀ ਡਾਇਰੈਕਟਰ ਦੀ ਪਛਾਣ ਸ਼ੋਭਿਤ ਕੋਸਟਾ ਵਜੋਂ ਹੋਈ ਹੈ। ਯਾਦਵ ਨੇ ਬਾਅਦ ਵਿੱਚ ਦਿਨ ਵੇਲੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਪਾਰਸੀਆ ਦਾ ਦੌਰਾ ਵੀ ਕੀਤਾ। ਇਸੇ ਦੌਰਾਨ ਕੌਮੀ ਮਨੁੱਖੀ ਅਧਿਕਾਰੀ ਕਮਿਸ਼ਨ (ਐੱਨ ਐੱਚ ਆਰ ਸੀ) ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ‘ਜ਼ਹਿਰੀਲੀ’ ਖੰਘ ਦੀ ਦਵਾਈ ਕਾਰਨ ਬੱਚਿਆਂ ਦੀ ਮੌਤ ਦੇ ਦੋਸ਼ਾਂ ਦੀ ਜਾਂਚ ਕਰਨ ਅਤੇ ਨਕਲੀ ਦਵਾਈਆਂ ਦੀ ਵਿੱਕਰੀ ’ਤੇ ਫੌਰੀ ਰੋਕ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਛਿੰਦਵਾੜਾ ਦੇ ਐਡੀਸ਼ਨਲ ਕੁਲੈਕਟਰ ਧੀਰੇਂਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਮੋਹਨ ਯਾਦਵ ਵੱਲੋਂ ਐਲਾਨੀ ਗਈ ਚਾਰ-ਚਾਰ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਪੀੜਤਾਂ ਦੇ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਠ ਬੱਚਿਆਂ ਦਾ ਇਲਾਜ ਨਾਗਪੁਰ ਵਿੱਚ ਚੱਲ ਰਿਹਾ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਸਰੇਸਨ ਫਾਰਮਾਸਿਊਟੀਕਲ, ਕਾਂਚੀਪੁਰਮ (ਤਾਮਿਲਨਾਡੂ) ਵੱਲੋਂ ਬਣਾਈ ‘ਕੋਲਡਰਿਫ’ ਦਵਾਈ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਵਾਈ ਦੇ ਨਮੂਨਿਆਂ ਵਿੱਚ ਇੱਕ ਬਹੁਤ ਹੀ ਜ਼ਹਿਰੀਲਾ ਪਦਾਰਥ ਪਾਇਆ ਗਿਆ ਹੈ। ਐਡੀਸ਼ਨਲ ਕੁਲੈਕਟਰ ਪੀਰੇਂਦਰ ਸਿੰਘ ਨੇ ਕਿਹਾ ਕਿ ਪਾਰਸੀਆ ਦੇ ਉਪ ਮੰਡਲ ਪੁਲੀਸ ਅਧਿਕਾਰੀ (ਐੱਸ ਡੀ ਪੀ ਓ) ਜਤਿੰਦਰ ਸਿੰਘ ਜਾਟ ਦੀ ਅਗਵਾਈ ਹੇਠ 12 ਮੈਂਬਰੀ ਸਿਟ ਗਠਿਤ ਕੀਤੀ ਗਈ ਹੈ ਅਤੇ ਇਹ ਟੀਮ ਤਾਮਿਲਨਾਡੂ ਵਿੱਚ ਸਥਿਤ ਫਾਰਮਾ ਕੰਪਨੀ ਦਾ ਦੌਰਾ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ, ਆਖਰੀ ਪੀੜਤ ਦੋ ਸਾਲਾ ਯੋਗਿਤਾ ਠਾਕਰੇ ਦੀ ਲਾਸ਼ ਨੂੰ ਉਸ ਦੇ ਪਰਿਵਾਰ ਦੀ ਮੰਗ ’ਤੇ ਪੋਸਟਮਾਰਟਮ ਲਈ ਕਬਰ ਵਿੱਚੋਂ ਕੱਢਿਆ ਗਿਆ।

ਉੱਧਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਛਿੰਦਵਾੜਾ ਯੂਨਿਟ ਦੀ ਪ੍ਰਧਾਨ ਕਲਪਨਾ ਸ਼ੁਕਲਾ ਨੇ ਕਿਹਾ ਕਿ ਜੇਕਰ ਡਾ. ਸੋਨੀ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਾਰੇ ਡਾਕਟਰ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦੇਣਗੇ। ਇਸੇ ਦੌਰਾਨ ਕਾਂਗਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੇ ਵਰਕਰ ਸਰਕਾਰ ਦੀ ਲਾਪ੍ਰਵਾਹੀ ਦੇ ਵਿਰੋਧ ਵਿੱਚ ਧਰਨਾ ਦੇਣਗੇ।

Advertisement

ਮਹਾਰਾਸ਼ਟਰ ਤੇ ਕਰਨਾਟਕ ਸਰਕਾਰਾਂ ਵੱਲੋਂ ਚੌਕਸੀ ਰੱਖਣ ਦੇ ਨਿਰਦੇਸ਼

ਮੁੰਬਈ/ਬੰਗਲੂਰੂ: ਮਹਾਰਾਸ਼ਟਰ ਖੁਰਾਕ ਤੇ ਦਵਾਈ ਪ੍ਰਸ਼ਾਸਨ ਨੇ ਲੋਕਾਂ ਨੂੰ ਕੋਲਡਰਿਫ ਨਾਮ ਦੀ ਖੰਘ ਦੀ ਦਵਾਈ ਦੇ ਇਕ ਵਿਸ਼ੇਸ਼ ਬੈਚ ਦੀ ਵਿਕਰੀ ਜਾਂ ਇਸਤੇਮਾਲ ਫੌਰੀ ਤੌਰ ’ਤੇ ਬੰਦ ਕਰਨ ਦੀ ਅਪੀਲ ਕੀਤੀ ਹੈ। ਐੱਫ ਡੀ ਏ ਅਧਿਕਾਰੀਆਂ ਨੇ ਕਿਹਾ ਕਿ ਉਹ ਮਹਾਰਾਸ਼ਟਰ ਵਿੱਚ ਪ੍ਰਭਾਵਿਤ ਬੈਚ ਦੇ ਵੇਰਵੇ ਦਾ ਪਤਾ ਲਗਾਉਣ ਲਈ ਤਾਮਿਲਨਾਡੂ ਦਵਾਈ ਕੰਟਰੋਲ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰ ਰਹੇ ਹਨ। ਸਾਰੇ ਦਵਾਈ ਨਿਰੀਖਕਾਂ ਅਤੇ ਸਹਾਇਕ ਕਮਿਸ਼ਨਰਾਂ ਨੂੰ ਪ੍ਰਚੂਨ ਵਿਕਰੇਤਾਵਾਂ, ਥੋਕ ਵਿਕਰੇਤਾਵਾਂ ਅਤੇ ਹਸਪਤਾਲਾਂ ਨੂੰ ਉਪਲਬਧ ਭੰਡਾਰ ’ਤੇ ਫੌਰੀ ਰੋਕ ਲਗਾਉਣ ਲਈ ਚੌਕਸ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਕਰਨਾਟਕ ਸਰਕਾਰ ਨੇ ਵੀ ਖੰਘ ਦੀਆਂ ਕੁਝ ਦਵਾਈਆਂ ’ਤੇ ਚੌਕਸੀ ਰੱਖਣ ਦੇ ਹੁਕਮ ਦਿੱਤੇ ਹਨ।

ਕੇਰਲਾ ਨੇ ਬਗ਼ੈਰ ਪਰਚੀ ਤੋਂ ਦਵਾਈ ਦੇਣ ’ਤੇ ਰੋਕ ਲਗਾਈ

ਤਿਰੂਵਨੰਤਪੁਰਮ: ਕੇਰਲਾ ਦੇ ਸਿਹਤ ਵਿਭਾਗ ਨੇ ਅੱਜ ਆਦੇਸ਼ ਜਾਰੀ ਕੀਤਾ ਹੈ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਡਾਕਟਰ ਦੀ ਪਰਚੀ ਤੋਂ ਬਿਨਾ ਕੋਈ ਦਵਾਈ ਨਹੀਂ ਦਿੱਤੀ ਜਾਣੀ ਚਾਹੀਦੀ। ਸਿਹਤ ਮੰਤਰੀ ਵੀਨਾ ਜੌਰਜ ਨੇ ਇੱਥੇ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਕਿਹਾ ਕਿ ਸੂਬਾ ਸਰਕਾਰ ਨੇ ਬੱਚਿਆਂ ਵਿੱਚ ਖੰਘ ਦੀਆਂ ਦਵਾਈਆਂ ਦੇ ਇਸਤੇਮਾਲ ਦਾ ਅਧਿਐਨ ਕਰਨ ਲਈ ਮਾਹਿਰਾਂ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਅਤੇ ਉਸ ਨੂੰ ਤੁਰੰਤ ਰਿਪੋਰਟ ਦੇਣ ਲਈ ਕਿਹਾ ਹੈ। ਇਸ ਕਮੇਟੀ ਵਿੱਚ ਸੂਬੇ ਦੇ ਡਰੱਗ ਕੰਟਰੋਲਰ, ਬਾਲ ਸਿਹਤ ਦੇ ਨੋਡਲ ਅਧਿਕਾਰੀ ਅਤੇ ਇੰਡੀਅਨ ਅਕੈਡਮੀ ਆਫ਼ ਪੀਡੀਐਟਰਿਕਸ ਦੇ ਸੂਬਾ ਪ੍ਰਧਾਨ ਸ਼ਾਮਲ ਹਨ।

Advertisement
Show comments