ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਸਆਈਆਰ: ਬਿਹਾਰ ਵੋਟਰ ਸੂਚੀ ਦਾ ਖਰੜਾ ਅੱਜ ਹੋਵੇਗਾ ਪ੍ਰਕਾਸ਼ਿਤ

ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੇ ਵੋਟਰਾਂ ਨੂੰ ਇਤਰਾਜ਼ਾਂ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ
Advertisement

ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਕਿ ਸਿਆਸੀ ਪਾਰਟੀਆਂ ਤੇ ਵੋਟਰਾਂ ਨੂੰ 1 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਬਿਹਾਰ ਦੀ ਵੋਟਰ ਸੂਚੀ ਦੇ ਖਰੜੇ ’ਚ ਯੋਗ ਨਾਗਰਿਕਾਂ ਦੇ ਨਾਂ ਜੋੜਨ ਜਾਂ ਅਯੋਗ ਲੋਕਾਂ ਦੇ ਨਾਂ ਹਟਾਉਣ ਲਈ ਪੂਰਾ ਇੱਕ ਮਹੀਨਾ ਦਿੱਤਾ ਜਾਵੇਗਾ।

ਵੋਟਰਾਂ ਲਈ ਜਾਰੀ ਬਿਆਨ ’ਚ ਮੁੱਖ ਚੋਣ ਕਮਿਸ਼ਨ ਨੇ ਕਿਹਾ ਕਿ ਸੂਬੇ ਦੀ ਵੋਟਰ ਸੂਚੀ ਦੀ ਚੱਲ ਰਹੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਤਹਿਤ ਬਿਹਾਰ ਦੀ ਵੋਟਰ ਸੂਚੀ ਦਾ ਖਰੜਾ ਭਲਕੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਬਿਹਾਰ ਦੇ ਸਾਰੇ 38 ਜ਼ਿਲ੍ਹਿਆਂ ’ਚ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਸੂਚੀਆਂ ਦੀਆਂ ਕਾਪੀਆਂ ਡਿਜੀਟਲ ਢੰਗ ਨਾਲ ਜਾਂ ਸਿੱਧੇ ਹੀ ਮੁਹੱਈਆ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ, ‘ਬਿਹਾਰ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਅਤੇ 243 ਚੋਣ ਰਜਿਸਟਰੇਸ਼ਨ ਅਫਸਰ ਉਸ ਵਿਧਾਨ ਸਭਾ ਖੇਤਰ ਦੇ ਕਿਸੇ ਵੀ ਵੋਟਰ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਸਿਆਸੀ ਪਾਰਟੀ ਨੂੰ 1 ਅਗਸਤ ਤੋਂ 1 ਸਤੰਬਰ ਤੱਕ ਅੱਗੇ ਆ ਕੇ ਦਾਅਵੇ ਤੇ ਇਤਰਾਜ਼ ਦੇਣ ਲਈ ਸੱਦਾ ਦੇਣਗੇ ਤਾਂ ਜੋ ਕਿਸੇ ਵੀ ਰਹਿ ਗਏ ਯੋਗ ਵੋਟਰ ਦਾ ਨਾਂ ਜੋੜਿਆ ਜਾ ਸਕੇ, ਕਿਸੇ ਵੀ ਅਯੋਗ ਵੋਟਰ ਦਾ ਨਾਂ ਹਟਾਇਆ ਜਾ ਸਕੇ ਜਾਂ ਸੂਚੀ ਦੇ ਖਰੜੇ ’ਚ ਕੋਈ ਵੀ ਸੁਧਾਰ ਕੀਤਾ ਜਾ ਸਕੇ।’ ਮੁੱਖ ਚੋਣ ਕਮਿਸ਼ਨ ਦੀ ਇਹ ਟਿੱਪਣੀ ਐੱਸਆਈਆਰ ਖ਼ਿਲਾਫ਼ ਵਿਰੋਧੀ ਪਾਰਟੀਆਂ ਦੇ ਲਗਾਤਾਰ ਰੋਸ ਮੁਜ਼ਾਹਰਿਆਂ ਦਰਮਿਆਨ ਆਈ ਹੈ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਦਸਤਾਵੇਜ਼ਾਂ ਦੀ ਘਾਟ ਕਾਰਨ ਯੋਗ ਨਾਗਰਿਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਜਾਵੇਗਾ।

Advertisement

Advertisement