ਸਿੰਕਫੀਲਡ ਕੱਪ: ਗੁਕੇਸ਼ ਦਾ ਫਿਰੋਜ਼ਾ ਨਾਲ ਹੋਵੇਗਾ ਮੁਕਾਬਲਾ
ਵਿਸ਼ਵ ਚੈਂਪੀਅਨ ਡੀ ਗੁਕੇਸ਼ ਸਿੰਕਫੀਲਡ ਕੱਪ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਦੌਰ ਵਿਚ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਨਾਲ ਮੁਕਾਬਲਾ ਕਰਨਗੇ ਜਦਕਿ ਆਰ ਪ੍ਰਗਿਆਨਨੰਦਾ ਦਾ ਸਾਹਮਣਾ ਪੋਲੈਂਡ ਦੇ ਡੁਡਾ ਜਾਨ ਨਾਲ ਹੋਵੇਗਾ। ਇਸ ਮੁਕਾਬਲੇ ਵਿਚ ਫੈਬਿਆਨੋ ਕਰੂਆਨਾ ਦੋ ਜਿੱਤਾਂ ਤੇ ਤਿੰਨ ਡਰਾਅ...
Advertisement
ਵਿਸ਼ਵ ਚੈਂਪੀਅਨ ਡੀ ਗੁਕੇਸ਼ ਸਿੰਕਫੀਲਡ ਕੱਪ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਦੌਰ ਵਿਚ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਨਾਲ ਮੁਕਾਬਲਾ ਕਰਨਗੇ ਜਦਕਿ ਆਰ ਪ੍ਰਗਿਆਨਨੰਦਾ ਦਾ ਸਾਹਮਣਾ ਪੋਲੈਂਡ ਦੇ ਡੁਡਾ ਜਾਨ ਨਾਲ ਹੋਵੇਗਾ। ਇਸ ਮੁਕਾਬਲੇ ਵਿਚ ਫੈਬਿਆਨੋ ਕਰੂਆਨਾ ਦੋ ਜਿੱਤਾਂ ਤੇ ਤਿੰਨ ਡਰਾਅ ਨਾਲ ਸਿਖਰ ’ਤੇ ਹਨ ਤੇ ਉਸ ਦੇ 3.5 ਅੰਕ ਹਨ। ਇਸ ਤੋਂ ਬਾਅਦ ਪ੍ਰਗਿਆਨਨੰਦਾ ਹਨ ਜਿਸ ਦੇ ਤਿੰਨ ਅੰਕ ਹਨ। ਪ੍ਰਗਿਆਨਨੰਦਾ ਨੇ ਪਹਿਲੇ ਗੇੜ ਵਿਚ ਗੁਕੇਸ਼ ’ਤੇ ਜਿੱਤ ਹਾਸਲ ਕੀਤੀ ਤੇ ਲਗਾਤਾਰ ਚਾਰ ਡਰਾਅ ਖੇਡੇ। ਦੂਜੇ ਪਾਸੇ ਲੇਵੋਨ ਅਰੋਨਿਅਨ ਵੀ ਦੂਜੇ ਸਥਾਨ ’ਤੇ ਹਨ। ਉਨ੍ਹਾਂ ਤੋਂ ਬਾਅਦ ਪੰਜ ਖਿਡਾਰੀ ਅਮਰੀਕੀ ਜੋੜੀ ਵੈਸਲੀ ਸੋ ਤੇ ਸੈਮੁਅਲ ਸੇਵਿਅਨ, ਫਰਾਂਸ ਦੇ ਮੈਕਿਸਮ ਵਚੀਅਰ-ਲਾਗਰੋਵ, ਫਿਰੋਜ਼ਾ ਤੇ ਗੁਕੇਸ਼ ਹਨ। ਇਨ੍ਹਾਂ ਸਾਰਿਆਂ ਦੇ 2.5 ਅੰਕ ਹਨ। ਪੀਟੀਆਈ
Advertisement
Advertisement