ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਦਸੇ ਵਿੱਚ ਗਾਇਕ ਹਰਮਨ ਸਿੱਧੂ ਦੀ ਮੌਤ

ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਸ਼ੁੱਕਰਵਾਰ ਦੀ ਰਾਤ ਉਸ ਦੀ ਕਾਰ ਮਾਨਸਾ ਕੈਂਚੀਆਂ ’ਤੇ ਕੈਂਟਰ ਨਾਲ ਟਕਰਾਅ ਗਈ ਸੀ। ਪੁਲੀਸ ਨੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ...
Advertisement

ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਸ਼ੁੱਕਰਵਾਰ ਦੀ ਰਾਤ ਉਸ ਦੀ ਕਾਰ ਮਾਨਸਾ ਕੈਂਚੀਆਂ ’ਤੇ ਕੈਂਟਰ ਨਾਲ ਟਕਰਾਅ ਗਈ ਸੀ। ਪੁਲੀਸ ਨੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਹੈ। ਗਾਇਕ ਹਰਮਨ ਸਿੱਧੂ ਦੀ ਮੌਤ ’ਤੇ ਸੰਗੀਤ ਜਗਤ ਦੀਆਂ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਰਮਨ ਇੱਕ ਧੀ ਦਾ ਪਿਤਾ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਉਸ ਦੇ ਪਿਤਾ ਦਾ ਦੇਹਾਂਤ ਹੋਇਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹਰਮਨ ਸਿੱਧੂ ‘ਉੱਠੋ ਜੀ ਥੋਡੀ ਜਾਨ ਗੁੱਡ ਮੌਰਨਿੰਗ ਕਹਿੰਦੀ ਹੈ’, ‘ਪੇਪਰ ਤੇ ਪਿਆਰ’ ਆਦਿ ਗੀਤਾਂ ਨਾਲ ਚਰਚਾ ਵਿੱਚ ਆਇਆ ਸੀ।

Advertisement
Advertisement
Show comments