ਸਿੰਗਾਪੁਰ: ਸੈਕਸ ਵਰਕਰਾਂ ਨਾਲ ਲੁੱਟ-ਖੋਹ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਦੋ ਭਾਰਤੀ ਸੈਲਾਨੀਆਂ ਨੂੰ ਜੇਲ੍ਹ ਦੀ ਸਜ਼ਾ
ਸਿੰਗਾਪੁਰ ਵਿੱਚ ਛੁੱਟੀਆਂ ਮਨਾਉਣ ਦੌਰਾਨ ਹੋਟਲ ਦੇ ਕਮਰਿਆਂ ਵਿੱਚ ਦੋ ਸੈਕਸ ਵਰਕਰਾਂ ਨੂੰ ਲੁੱਟਣ ਅਤੇ ਉਨ੍ਹਾਂ ’ਤੇ ਹਮਲਾ ਕਰਨ ਦੇ ਦੋਸ਼ ਹੇਠ ਭਾਰਤ ਦੇ ਦੋ ਸੈਲਾਨੀਆਂ ਨੂੰ ਕ੍ਰਮਵਾਰ ਪੰਜ ਸਾਲ ਅਤੇ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ...
Advertisement
ਸਿੰਗਾਪੁਰ ਵਿੱਚ ਛੁੱਟੀਆਂ ਮਨਾਉਣ ਦੌਰਾਨ ਹੋਟਲ ਦੇ ਕਮਰਿਆਂ ਵਿੱਚ ਦੋ ਸੈਕਸ ਵਰਕਰਾਂ ਨੂੰ ਲੁੱਟਣ ਅਤੇ ਉਨ੍ਹਾਂ ’ਤੇ ਹਮਲਾ ਕਰਨ ਦੇ ਦੋਸ਼ ਹੇਠ ਭਾਰਤ ਦੇ ਦੋ ਸੈਲਾਨੀਆਂ ਨੂੰ ਕ੍ਰਮਵਾਰ ਪੰਜ ਸਾਲ ਅਤੇ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੌੜੇ ਮਾਰਨ ਦੀ ਸਜ਼ਾ ਵੀ ਦਿੱਤੀ ਗਈ ਹੈ। ਦਿ ਸਟਰੇਟਸ ਟਾਈਮਜ਼ ਦੀ ਰਿਪੋਰਟ ਅਨੁਸਾਰ 23 ਸਾਲਾ ਅਰੋਕਿਆਸਾਮੀ ਡੇਸਨ ਅਤੇ 27 ਸਾਲਾ ਰਾਜੇਂਦਰਨ ਮੇਇਲਾਰਸਨ ਨੂੰ ਕੁੱਟਮਾਰ ਦਾ ਦੋਸ਼ੀ ਪਾਇਆ ਗਿਆ। ਇਹ ਦੋਵੇਂ 24 ਅਪਰੈਲ ਨੂੰ ਛੁੱਟੀਆਂ ਮਨਾਉਣ ਲਈ ਭਾਰਤ ਤੋਂ ਸਿੰਗਾਪੁਰ ਪਹੁੰਚੇ ਸਨ। ਇਨ੍ਹਾਂ ਨੇ ਪੈਸਿਆਂ ਦੀ ਲੋੜ ਹੋਣ ’ਤੇ ਇਨ੍ਹਾਂ ਦੋ ਸੈਕਸ ਵਰਕਰਾਂ ਨੂੰ ਆਪਣੇ ਕਮਰੇ ਵਿਚ ਸੱਦਿਆ ਤੇ ਉਨ੍ਹਾਂ ਨੇ ਹੱਥ-ਪੈਰ ਕੱਪੜੇ ਨਾਲ ਬੰਨ੍ਹ ਦਿੱਤੇ ਅਤੇ ਉਸ ਨੂੰ ਥੱਪੜ ਮਾਰੇ। ਇਸ ਤੋਂ ਇਲਾਵ ਉਸ ਦੇ ਗਹਿਣੇ, ਦੋ ਹਜ਼ਾਰ ਡਾਲਰ, ਪਾਸਪੋਰਟ ਅਤੇ ਬੈਂਕ ਕਾਰਡ ਖੋਹ ਲਏ। ਪੀ.ਟੀ.ਆਈ
Advertisement
Advertisement