ਭਾਰਤ ’ਚ ਮੁੜ ਆ ਸਕਦਾ ਹੈ ਸਿੰਧ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਵੰਡ ਦੇ ਬਾਵਜੂਦ ਸਿੰਧ ਤੇ ਭਾਰਤ ਦੇ ਸਬੰਧਾਂ ਬਾਰੇ ਆਖੇ ਸ਼ਬਦਾਂ ਨੂੰ ਯਾਦ ਕਰਦਿਆਂ ਕਿਹਾ, “ਸਰਹੱਦਾਂ ਬਦਲ ਸਕਦੀਆਂ ਹਨ, ਕੱਲ੍ਹ ਨੂੰ ਸਿੰਧ ਮੁੜ ਭਾਰਤ ਦਾ ਹੋ ਸਕਦਾ...
Advertisement
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਵੰਡ ਦੇ ਬਾਵਜੂਦ ਸਿੰਧ ਤੇ ਭਾਰਤ ਦੇ ਸਬੰਧਾਂ ਬਾਰੇ ਆਖੇ ਸ਼ਬਦਾਂ ਨੂੰ ਯਾਦ ਕਰਦਿਆਂ ਕਿਹਾ, “ਸਰਹੱਦਾਂ ਬਦਲ ਸਕਦੀਆਂ ਹਨ, ਕੱਲ੍ਹ ਨੂੰ ਸਿੰਧ ਮੁੜ ਭਾਰਤ ਦਾ ਹੋ ਸਕਦਾ ਹੈ।’’ ਇੱਥੇ ਸਿੰਧੀ ਭਾਈਚਾਰੇ ਵੱਲੋਂ ਕਰਵਾਏ ਸਮਾਗਮ ਵਿੱਚ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ, “ਅਡਵਾਨੀ ਜੀ ਨੇ ਆਪਣੀ ਇੱਕ ਕਿਤਾਬ ਵਿੱਚ ਲਿਖਿਆ ਹੈ ਕਿ ਸਿੰਧੀ ਹਿੰਦੂ, ਖਾਸ ਕਰਕੇ ਉਨ੍ਹਾਂ ਦੀ ਪੀੜ੍ਹੀ ਦੇ ਲੋਕ, ਅਜੇ ਵੀ ਸਿੰਧ ਦੇ ਭਾਰਤ ਤੋਂ ਵੱਖ ਹੋਣ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ।” ਦੱਸਣਯੋਗ ਹੈ ਕਿ 1947 ਦੀ ਵੰਡ ਵੇਲੇ ਸਿੰਧ ਨਦੀ ਦੇ ਨੇੜੇ ਦਾ ਸਿੰਧ ਖੇਤਰ ਪਾਕਿਸਤਾਨ ਦੇ ਹਿੱਸੇ ਆ ਗਿਆ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਸਿੰਧ ਵਿੱਚ ਬਹੁਤ ਸਾਰੇ ਮੁਸਲਮਾਨ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਸਿੰਧੂ ਦਾ ਪਾਣੀ ਮੱਕਾ ਦੇ ਆਬ-ਏ-ਜ਼ਮਜ਼ਮ ਨਾਲੋਂ ਘੱਟ ਪਵਿੱਤਰ ਨਹੀਂ ਹੈ।
Advertisement
Advertisement
