ਚਾਂਦੀ ਇਕ ਦਿਨ ’ਚ 8,500 ਰੁਪਏ ਚੜ੍ਹੀ
ਆਲਮੀ ਬਾਜ਼ਾਰਾਂ ’ਚ ਲਗਾਤਾਰ ਸੁਰੱਖਿਅਤ ਨਿਵੇਸ਼ ਅਤੇ ਗੰਭੀਰ ਸਪਲਾਈ ਅੜਿੱਕਿਆਂ ਕਾਰਨ ਕੌਮੀ ਰਾਜਧਾਨੀ ’ਚ ਇਕ ਦਿਨ ’ਚ ਚਾਂਦੀ ਦੀ ਕੀਮਤ 8,500 ਰੁਪਏ ਵਧ ਗਈ। ਇਸ ਨਾਲ ਦਿੱਲੀ ’ਚ ਚਾਂਦੀ ਦੀ ਕੀਮਤ 1,71,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਆਲ ਇੰਡੀਆ...
Advertisement
ਆਲਮੀ ਬਾਜ਼ਾਰਾਂ ’ਚ ਲਗਾਤਾਰ ਸੁਰੱਖਿਅਤ ਨਿਵੇਸ਼ ਅਤੇ ਗੰਭੀਰ ਸਪਲਾਈ ਅੜਿੱਕਿਆਂ ਕਾਰਨ ਕੌਮੀ ਰਾਜਧਾਨੀ ’ਚ ਇਕ ਦਿਨ ’ਚ ਚਾਂਦੀ ਦੀ ਕੀਮਤ 8,500 ਰੁਪਏ ਵਧ ਗਈ। ਇਸ ਨਾਲ ਦਿੱਲੀ ’ਚ ਚਾਂਦੀ ਦੀ ਕੀਮਤ 1,71,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਵੀਰਵਾਰ ਨੂੰ ਚਿੱਟੀ ਧਾਤ ਦੀ ਕੀਮਤ 1,63,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪਿਛਲੇ ਤਿੰਨ ਦਿਨਾਂ ’ਚ ਚਾਂਦੀ ਦੀ ਕੀਮਤ 17,500 ਰੁਪਏ ਪ੍ਰਤੀ ਕਿਲੋਗ੍ਰਾਮ ਵਧੀ ਹੈ। ਉਧਰ ਸੋਨੇ ਦਾ ਭਾਅ 600 ਰੁਪਏ ਘਟ ਕੇ 1,26,000 ’ਤੇ ਪਹੁੰਚ ਗਿਆ ਹੈ।
Advertisement
Advertisement