ਤ੍ਰਿਣਮੂਲ ਵੱਲੋਂ ਮੌਨ ਪ੍ਰਦਰਸ਼ਨ
ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਸੰਸਦ ਮੈਂਬਰਾਂ ਨੇ ‘ਵੰਦੇ ਮਾਤਰਮ’ ’ਤੇ ਬਹਿਸ ਦੌਰਾਨ ਬੰਗਾਲ ਦੇ ਨਾਇਕਾਂ ਦਾ ਭਾਜਪਾ ਵੱਲੋਂ ਅਪਮਾਨ ਕੀਤੇ ਜਾਣ ਦੇ ਵਿਰੋਧ ’ਚ ਅੱਜ ਸੰਸਦ ਦੇ ਸੈਂਟਰਲ ਹਾਲ ’ਚ ਮੌਨ ਪ੍ਰਦਰਸ਼ਨ ਕੀਤਾ। ਗੁਰੂਦੇਵ ਰਵਿੰਦਰਨਾਥ ਟੈਗੋਰ ਤੇ ਬੰਕਿਮ...
Advertisement
ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਸੰਸਦ ਮੈਂਬਰਾਂ ਨੇ ‘ਵੰਦੇ ਮਾਤਰਮ’ ’ਤੇ ਬਹਿਸ ਦੌਰਾਨ ਬੰਗਾਲ ਦੇ ਨਾਇਕਾਂ ਦਾ ਭਾਜਪਾ ਵੱਲੋਂ ਅਪਮਾਨ ਕੀਤੇ ਜਾਣ ਦੇ ਵਿਰੋਧ ’ਚ ਅੱਜ ਸੰਸਦ ਦੇ ਸੈਂਟਰਲ ਹਾਲ ’ਚ ਮੌਨ ਪ੍ਰਦਰਸ਼ਨ ਕੀਤਾ। ਗੁਰੂਦੇਵ ਰਵਿੰਦਰਨਾਥ ਟੈਗੋਰ ਤੇ ਬੰਕਿਮ ਚੰਦਰ ਚੈਟਰਜੀ ਦੀਆਂ ਤਸਵੀਰਾਂ ਲੈ ਕੇ ਸੰਸਦ ਮੈਂਬਰਾਂ ਨੇ ਸੈਂਟਰਲ ਹਾਲ ਵਿੱਚ ਬੈਠ ਕੇ ਅਤੇ ਬਾਅਦ ਵਿੱਚ ਸਦਨ ਦੇ ਦਾਖਲੇ ’ਤੇ ਖੜ੍ਹੇ ਹੋ ਕੇ ਮੌਨ ਪ੍ਰਦਰਸ਼ਨ ਕੀਤਾ। ਰਾਜ ਸਭਾ ਮੈਂਬਰ ਸਾਗਰਿਕਾ ਘੋਸ਼ ਨੇ ਦੋਸ਼ ਲਾਇਆ, ‘‘ਕੱਲ ਵੰਦੇ ਮਾਤਰਮ ’ਤੇ ਬਹਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਦੇ ਸਾਹਿਤ ਸਮਰਾਟ ਬੰਕਿਮ ਚੰਦਰ ਚੈਟਰਜੀ ਤੇ ਸਾਡੇ ਮਹਾਨ ਨਾਇਕ ਰਵਿੰਦਰਨਾਥ ਟੈਗੋਰ ਦਾ ਅਪਮਾਨ ਕੀਤਾ ਸੀ।’’
Advertisement
Advertisement
