ਜਸਟਿਸ ਯਾਦਵ ਨੂੰ ਹਟਾਉਣ ਸਬੰਧੀ ਨੋਟਿਸ ’ਤੇ 44 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਦੀ ਪੁਸ਼ਟੀ
ਨਵੀਂ ਦਿੱਲੀ, 24 ਜੂਨ ਰਾਜ ਸਭਾ ਸਕੱਤਰੇਤ ਨੇ ਕਿਹਾ ਕਿ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਸ਼ੇਖਰ ਯਾਦਵ ਨੂੰ ਉਨ੍ਹਾਂ ਦੇ ‘ਨਫ਼ਰਤੀ ਭਾਸ਼ਨ’ ਕਾਰਨ ਅਹੁਦੇ ਤੋਂ ਹਟਾਉਣ ਸਬੰਧੀ ਮਤਾ ਲਿਆਉਣ ਦਾ ਨੋਟਿਸ ਦੇਣ ਵਾਲੇ 55 ਵਿੱਚੋਂ 44 ਸੰਸਦ ਮੈਂਬਰਾਂ ਦੇ ਦਸਤਖ਼ਤਾਂ...
Advertisement
ਨਵੀਂ ਦਿੱਲੀ, 24 ਜੂਨ
ਰਾਜ ਸਭਾ ਸਕੱਤਰੇਤ ਨੇ ਕਿਹਾ ਕਿ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਸ਼ੇਖਰ ਯਾਦਵ ਨੂੰ ਉਨ੍ਹਾਂ ਦੇ ‘ਨਫ਼ਰਤੀ ਭਾਸ਼ਨ’ ਕਾਰਨ ਅਹੁਦੇ ਤੋਂ ਹਟਾਉਣ ਸਬੰਧੀ ਮਤਾ ਲਿਆਉਣ ਦਾ ਨੋਟਿਸ ਦੇਣ ਵਾਲੇ 55 ਵਿੱਚੋਂ 44 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਦੀ ਪੁਸ਼ਟੀ ਹੋ ਗਈ ਹੈ, ਜਦਕਿ ਕਪਿਲ ਸਿੱਬਲ ਅਤੇ ਨੌਂ ਹੋਰਾਂ ਨੇ ਹਾਲੇ ਤੱਕ ਆਪਣੇ ਦਸਤਖ਼ਤਾਂ ਦੀ ਤਸਦੀਕ ਨਹੀਂ ਕੀਤੀ। ਸਿੱਬਲ ਨੋਟਿਸ ’ਤੇ ਛੇਤੀ ਕਾਰਵਾਈ ਲਈ ਆਵਾਜ਼ ਚੁੱਕਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਸਭਾ ਸਕੱਤਰੇਤ ਵੱਲੋਂ ਅਜਿਹੀ ਕੋਈ ਈਮੇਲ ਨਹੀਂ ਮਿਲੀ, ਜਿਸ ਵਿੱਚ ਪੁਸ਼ਟੀ ਕੀਤੀ ਗਈ ਹੋਵੇ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਉਨ੍ਹਾਂ ਦੇ ਅਧਿਕਾਰਿਤ ਈਮੇਲ ’ਤੇ ਤਿੰਨ ਵਾਰ ਨੋਟਿਸ ਭੇਜਿਆ ਗਿਆ ਹੈ। ਸਿੱਬਲ ਨੇ ਦਸਤਖ਼ਤਾਂ ਦੀ ਪੁਸ਼ਟੀ ਦੀ ਲੋੜ ਅਤੇ ਮਾਰਚ ਵਿੱਚ ਦੇਰੀ ਨਾਲ ਪ੍ਰਕਿਰਿਆ ਸ਼ੁਰੂ ਕਰਨ ’ਤੇ ਵੀ ਸਵਾਲ ਚੁੱਕਿਆ। -ਪੀਟੀਆਈ
Advertisement
Advertisement