ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਤੀਜੀ ਵਾਰ ਗੋਲੀਬਾਰੀ
ਹਾਸ ਕਲਾਕਾਰ ਕਪਿਲ ਸ਼ਰਮਾ ਦੇ ਇੱਥੇ ਸਥਿਤ ਰੈਸਟੋਰੈਂਟ ’ਤੇ ਅੱਜ ਤੀਜੀ ਵਾਰ ਗੋਲੀਬਾਰੀ ਹੋਈ। ਇਹ ਰੈਸਟੋਰੈਂਟ ਜੁਲਾਈ ਵਿੱਚ ਖੁੱਲ੍ਹਿਆ ਸੀ। ਸਿਟੀਨਿਊਜ਼ ਵੈਨਕੂਵਰ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਤੜਕੇ 3.45 ਵਜੇ ਸਰੀ ਦੇ 85 ਐਵੇਨਿਊ ਅਤੇ 120 ਸਟ੍ਰੀਟ ’ਤੇ ਸਥਿਤ ਕਪਿਲ...
Advertisement
ਹਾਸ ਕਲਾਕਾਰ ਕਪਿਲ ਸ਼ਰਮਾ ਦੇ ਇੱਥੇ ਸਥਿਤ ਰੈਸਟੋਰੈਂਟ ’ਤੇ ਅੱਜ ਤੀਜੀ ਵਾਰ ਗੋਲੀਬਾਰੀ ਹੋਈ। ਇਹ ਰੈਸਟੋਰੈਂਟ ਜੁਲਾਈ ਵਿੱਚ ਖੁੱਲ੍ਹਿਆ ਸੀ। ਸਿਟੀਨਿਊਜ਼ ਵੈਨਕੂਵਰ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਤੜਕੇ 3.45 ਵਜੇ ਸਰੀ ਦੇ 85 ਐਵੇਨਿਊ ਅਤੇ 120 ਸਟ੍ਰੀਟ ’ਤੇ ਸਥਿਤ ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਗੋਲੀਬਾਰੀ ਹੋਈ। ਇਸ ਬਾਰੇ ਜਾਣਕਾਰੀ ਮਿਲਣ ’ਤੇ ਸਰੀ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ। ਘਟਨਾ ਸਮੇਂ ਰੈਸਟੋਰੈਂਟ ਦਾ ਸਟਾਫ ਕੈਫੇ ਦੇ ਅੰਦਰ ਸੀ ਪਰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। -ਪੀਟੀਆਈ
Advertisement
Advertisement